ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਇਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਵੀ ਅੱਜ ਤੋਂ ਪਲਾਜ਼ਮਾ ਥੈਰੇਪੀ ਨਾਲ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਕਰੋਨਾ ਤੋਂ ਠੀਕ ਹੋਏ ਇਕ ਬੱਚੇ ਦਾ ਪਲਾਜਮਾ ਜ਼ੇਰੇ ਇਲਾਜ ਦੋ ਮਰੀਜ਼ਾਂ ਨੂੰ ਦਿੱਤਾ ਗਿਆ ਹੈ। ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਦੰਸਿਆ ਕਿ ਛੇਹਰਟਾ ਇਲਾਕੇ ਦੇ ਠੀਕ ਹੋਏ ਕਰੋਨਾ ਪੀੜਤ ਬੱਚੇ ਨੇ ਆਪਣਾ ਪਲਾਜ਼ਮਾ ਦਾਨ ਕੀਤਾ ਹੈ, ਜਿਸ ਨੂੰ ਜ਼ੇਰੇ ਇਲਾਜ ਦੋ ਮਰੀਜ਼ਾਂ ਨੂੰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਅਤੇ ਦੂਜਾ ਪਠਾਨਕੋਟ ਨਾਲ ਸਬੰਧਤ ਕਰੋਨਾ ਪਾਜ਼ੇਟਿਵ ਮਰੀਜ਼ ਹੈ।