ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 30 ਅਕਤੂਬਰ
ਸੰਯੁਕਤ ਕਿਸਾਨ ਯੂਨੀਅਨ ਮਹਿਲਾ ਵਿੰਗ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਦੀ ਜੈਨੇਟਿਕ ਇੰਜਨੀਅਰਿੰਗ ਮੁਲਾਂਕਣ ਕਮੇਟੀ ਵੱਲੋਂ ਜੈਨੇਟਿਕ ਤੌਰ ’ਤੇ ਸੋਧੀ ਹੋਈ (ਜੀਐੱਮ) ਸਰ੍ਹੋਂ ਦੇ ਬੀਜਾਂ ਦੀ ਪੈਦਾਵਾਰ ਨੂੰ ਮਨਜ਼ੂਰੀ ਦੇਣ ਨੂੰ ਮਨੁੱਖਾਂ, ਚੌਗਿਰਦੇ, ਜੈਵਿਕ ਵਿਭਿੰਨਤਾ ਅਤੇ ਖੇਤੀ ਲਈ ਖਤਰਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਚਹੇਤੀਆਂ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਪਰ ਕਿਸਾਨਾਂ ਲਈ ਨਵੀਆਂ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜੀਐਮ ਫਸਲਾਂ ਅਤੇ ਉਨ੍ਹਾਂ ਤੋਂ ਪੈਦਾ ਹੁੰਦੇ ਅੰਨ ਦੇ ਅਸੁਰੱਖਿਅਤ, ਜ਼ਹਿਰੀਲੇ ਅਤੇ ਜੀਵਨ ਲਈ ਮਾਰੂ ਹੋਣ ਕਰਕੇ ਪਹਿਲਾਂ ਵੀ ਅਜਿਹੇ ਫ਼ੈਸਲਿਆਂ ਦੀ ਵਿਆਪਕ ਆਲੋਚਨਾ ਹੋਈ ਸੀ ਜਿਸ ਕਰਕੇ ਸਰਕਾਰ ਨੂੰ ਉਹ ਫ਼ੈਸਲਾ ਵਾਪਸ ਲੈਣਾ ਪਿਆ ਸੀ।