ਪੱਤਰ ਪ੍ਰੇਰਕ
ਫਾਜ਼ਿਲਕਾ, 8 ਅਕਤੂਬਰ
ਪਿੰਡ ਸਿਵਾਨਾਂ ਵਿੱਚ ਵਿਆਹ ਸਮਾਗਮ ਦੌਰਾਨ ਡੀਜੇ ’ਤੇ ਗੀਤ ਲਗਾਉਣ ਸਬੰਧੀ ਕੁਝ ਨੌਜਵਾਨ ਆਪਸ ਵਿੱਚ ਲੜ ਪਏ, ਜਿਨ੍ਹਾਂ ਨੂੰ ਲੋਕਾਂ ਨੇ ਮੁਸ਼ਕਲ ਨਾਲ ਸ਼ਾਂਤ ਕੀਤਾ ਪਰ ਸਵੇਰੇ ਜਦੋਂ ਬਰਾਤ ਤੁਰੀ ਤਾਂ ਗੱਡੀਆਂ ’ਤੇ ਸਵਾਰ 25-30 ਹਮਲਾਵਰਾਂ ਨੇ ਬਰਾਤੀਆਂ ’ਤੇ ਹਮਲਾ ਕਰ ਦਿੱਤਾ ਤੇ ਕਈਆਂ ਦੀ ਕੁੱਟਮਾਰ ਕੀਤੀ। ਲਾੜੇ ਦੇ ਭਰਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਬਰਾਤ ਤੁਰੀ ਤਾਂ ਉਨ੍ਹਾਂ ’ਤੇ 25-30 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਬਰਾਤ ’ਚ ਸ਼ਾਮਲ ਪੰਚਾਇਤ ਮੈਂਬਰ ਫੱਤਾ ਰਾਮ ਨੇ ਦੱਸਿਆ ਕਿ ਉਨ੍ਹਾਂ ਝੋਨੇ ਦੇ ਖੇਤਾਂ ਵਿੱਚ ਵੜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਥੋਂ ਲੰਘ ਰਹੇ ਫੌਜੀ ਜਵਾਨਾਂ ਨੇ ਉਨ੍ਹਾਂ ਨੂੰ ਹਮਲਾਵਰਾਂ ਤੋਂ ਬਚਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਅਜੈ, ਸਾਹਿਲ ਕੁਮਾਰ, ਕੁਲਦੀਪ, ਟੀਨੂ, ਸੰਦੀਪ ਕੁਮਾਰ ਤੇ 20-22 ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।