ਜੈਸਮੀਨ ਭਾਰਦਵਾਜ
ਨਾਭਾ, 13 ਸਤੰਬਰ
ਇਥੇ ਪੁਰਾਣੀ ਨਾਭੀ ਸਥਿਤ ਸ੍ਰੀ ਸੱਤਨਰੈਣ ਮੰਦਰ ਦੀ ਕਮੇਟੀ ਵੱਲੋਂ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਮੇਟੀ ਨੇ ਕੁੜੀਆਂ ’ਤੇ ਜੀਨ, ਟੀ-ਸ਼ਰਟ ਅਤੇ ਛੋਟੇ ਕੱਪੜੇ ਪਾ ਕੇ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਮੰਦਰ ਵਿੱਚ ਲੱਗੇ ਬੈਨਰ ਵਿੱਚ ਬੱਚਿਆਂ ਨੂੰ ਵੀ ਇਹੀ ਸੰਸਕਾਰ ਦੇਣ ਦੀ ਬੇਨਤੀ ਕੀਤੀ ਗਈ ਹੈ। ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਾਮ ਦੀ ਆਰਤੀ ਸਮੇਂ ਕੁੱਝ ਲੜਕੀਆਂ ਦੇ ਘੱਟ ਕੱਪੜੇ ਪਾਏ ਹੋਏ ਸਨ ਅਤੇ ਮੁੰਡੇ ‘ਹੁੱਲੜਬਾਜ਼ੀ’ ਕਰ ਰਹੇ ਸਨ। ਅਜਿਹੇ ਵਿਹਾਰ ਕਾਰਨ ਸ਼ਰਧਾਲੂਆਂ ਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ ਸੀ। ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।