ਨੰਗਲ: ਪਿੰਡ ਭਬਿੋਰ ਸਾਹਿਬ ਵਿੱਚ ਸੱਪ ਦੇ ਡੱਸਣ ਨਾਲ ਨੌਂ ਸਾਲਾਂ ਦੀ ਬੱਚੀ ਅੰਕਿਤਾ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਚਾਰ ਸਾਲਾਂ ਦੀ ਭੈਣ ਪਾਰੀ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੇ ਵਸਨੀਕ ਸਮਾਜ ਸੇਵੀ ਸ਼ੇਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦਿਹਾੜੀਦਾਰ ਮਜ਼ਦੂਰ ਦੀਪਕ ਮਹਿਰਾ ਦੇ ਘਰ ਉਸ ਦੀਆਂ ਦੋਵੇਂ ਧੀਆਂ ਸੁੱਤੀਆਂ ਪਈਆਂ ਸਨ। ਦੇਰ ਰਾਤ ਸੱਪ ਨੇ ਦੋਵੇਂ ਬੱਚੀਆਂ ਨੂੰ ਡੱਸ ਲਿਆ, ਜਿਸ ਕਰਕੇ ਅੰਕਿਤਾ ਦੀ ਮੌਤ ਹੋ ਗਈ, ਜਦਕਿ ਪਾਰੀ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। -ਨਿੱਜੀ ਪੱਤਰ ਪ੍ਰੇਰਕ