ਟ੍ਰਿਬਿਊਨ ਨਿਊਜ਼ ਸਰਵਿਸ
ਬੰਗਾ, 28 ਅਕਤੂਬਰ
ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਘੁਮੱਕੜਾਂ ਅਤੇ ਸੈਲਾਨੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 30 ਅਕਤੂਬਰ ਨੂੰ ਸਵੇਰੇ ਹੋਵੇਗਾ। ਸਾਹਿਤ ਸਭਾ ਦੇ ਸਰਪ੍ਰਸਤ ਹਰਬੰਸ ਹੀਉਂ, ਸਲਾਹਕਾਰ ਦੀਪ ਕਲੇਰ, ਪ੍ਰਧਾਨ ਮੋਹਣ ਬੀਕਾ, ਜਨਰਲ ਸਕੱਤਰ ਤਲਵਿੰਦਰ ਸ਼ੇਰਗਿੱਲ, ਗੁਰਦੀਪ ਸੈਣੀ, ਸ਼ਿੰਗਾਰਾ ਲੰਗੇਰੀ ਅਤੇ ਕ੍ਰਿਸ਼ਨ ਹੀਉਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਜਲੰਧਰ ਮੰਡਲ ਤੋਂ ਉਪ ਆਬਕਾਰੀ ਤੇ ਕਰ ਕਮਿਸ਼ਨਰ ਪਰਮਜੀਤ ਸਿੰਘ ਧੰਜਲ ਮੁੱਖ ਮਹਿਮਾਨ ਵਜੋਂ, ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀਆਰ ਸੌਂਧੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰਧਾਨਗੀ ਮੰਡਲ ਵਿੱਚ ਜਸ ਮੰਡ, ਜਗਤਾਰ ਮਿਸਤਰੀ, ਹਰਜਿੰਦਰ ਅਨੂਪਗੜ੍ਹ ਅਤੇ ਯਾਦਵਿੰਦਰ ਸਿੰਘ ਵਿਰਕ ਸ਼ਾਮਲ ਹੋਣਗੇ।