ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਅਗਸਤ
ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਦੀ ਅਗਵਾਈ ਹੇਠ ਪਾਰਟੀ ਵੱਲੋਂ ਬਲਾਕ ਦੇ ਪਿੰਡ ਝਨੇੜੀ ਵਿਖੇ ਰੈਲੀ ਕੀਤੀ ਗਈ। ਰੈਲੀ ਵਿੱਚ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਿਰਕਤ ਕੀਤੀ। ਰੈਲੀ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਪੁੱਜੀ ਹੋਈ ਸੀ।
ਰੈਲੀ ’ਚ ਸ੍ਰੀ ਮਾਂਡਵੀਆ ਨੇ ਕਿਹਾ ਕਿ ਉਹ ਇਥੇ ਆਉਣ ਤੋਂ ਪਹਿਲਾਂ ਉਹ ਪੀਜੀਆਈ ਸੈਟੇਲਾਈਟ ਸੈਂਟਰ ਜਾ ਕੇ ਆਏ ਹਨ ਜਿਥੋਂ ਪਤਾ ਲੱਗਿਆ ਹੈ ਕਿ ਦਸੰਬਰ-ਜਨਵਰੀ ਵਿੱਚ ਇਹ ਸੈਂਟਰ ਪੂਰੀ ਤਰਾਂ ਕੰਮ ਕਰਨ ਲੱਗ ਜਾਵੇਗਾ। ਹੁਣ ਸਿਰਫ਼ ਮਰੀਜ਼ਾਂ ਦੀ ਓਪੀਡੀ ਹੀ ਕੀਤੀ ਜਾਂਦੀ ਹੈ ਅਤੇ ਜਨਵਰੀ ਤੱਕ ਇੱਥੇ ਅਪਰੇਸ਼ਨ ਸ਼ੁਰੂ ਹੋ ਜਾਣਗੇ। ਸ੍ਰੀ ਖੰਨਾ ਨੇ ਕਿਹਾ ਕਿ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਅੱਜ ਇਹ ਇਕੱਠ ਹੋਇਆ ਹੈ, ਨਿਰੋਲ ਪੇਂਡੂ ਲੋਕਾਂ ਦਾ ਇਕੱਠ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ, ਕੇਵਲ ਸਿੰਘ ਢਿੱਲੋਂ, ਜਗਦੀਪ ਸਿੰਘ ਨਕਈ, ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਸੰਗਰੂਰ, ਯਾਦਵਿੰਦਰ ਸ਼ੰਟੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਤਿੰਦਰ ਕਾਲੜਾ, ਸਰਜੀਵਨ ਜਿੰਦਲ, ਸਤਵੰਤ ਸਿੰਘ ਪੂਨੀਆ, ਮਨਿੰਦਰ ਸਿੰਘ ਕਪਿਆਲ, ਗੁਰਤੇਜ ਸਿੰਘ ਝਨੇੜੀ,ਵਿਪਨ ਕੁਮਾਰ ਸ਼ਰਮਾ,ਕਪਿਲ ਦੇਵ ਗਰਗ,ਗੁਰਮੀਤ ਸਿੰਘ ਘਰਾਚੋਂ ਹਾਜ਼ਰ ਸਨ।