ਚੰਡੀਗੜ੍ਹ, 13 ਮਾਰਚ
ਪੰਜਾਬ ਅਤੇ ਹੋਰ ਸੂਬਿਆਂ ’ਚ ਜੀਐੱਸਟੀ ਦੇ ਕਥਿਤ ਫਰਜ਼ੀ ਬਿੱਲਾਂ ਬਣਾਉਣ ਦਾ ਨੈੱਟਵਰਕ ਚਲਾਉਣ ਦੇ ਦੋਸ਼ ਹੇਠ ਖੰਨਾ ’ਚੋਂ 5 ਜਣਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਇਹ ਘੁਟਾਲਾ ਲੱਗਪਗ 700 ਕਰੋੜ ਰੁਪਏ ਦਾ ਹੋ ਸਕਦਾ ਹੈ। ਬਿਆਨ ’ਚ ਕਿਹਾ ਗਿਆ ਕਿ ਪੰਜਾਬ ਸਟੇਟ ਜੀਐੱਸਟੀ ਡਿਪਾਰਟਮੈਂਟ ਦੇ ਜਾਂਚ ਵਿੰਗ ਦੇ ਅਧਿਕਾਰੀਆਂ ਨੇ ਪੰਜਾਬ, ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ’ਚ ਫਰਜ਼ੀ ਬਿੱਲ ਬਣਾਉਣ ਤੇ ਨੈੱਟਵਰਕ ਚਲਾਉਣ ’ਤੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿ੍ਫ਼ਤਾਰ ਕੀਤੇ ਗਏ ਪੰਜੇ ਮੁਲਜ਼ਮ ਖੰਨਾ (ਜ਼ਿਲ੍ਹਾ ਲੁਧਿਆਣਾ) ਨਾਲ ਸਬੰਧਤ ਹਨ। ਵਿਭਾਗ ਦੇ ਅਧਿਕਾਰੀਆਂ ਨੇ ਸਬੂਤ ਇਕੱਠੇ ਕਰਨ ਲਈ ਖੰਨਾ ’ਚ ਵੱਖ-ਵੱਖ ਥਾਈ ਮਾਰੇ ਛਾਪਿਆਂ ਦੌਰਾਨ ਫਰਜ਼ੀ ਈ-ਬਿੱਲ ਸ਼ੇਅਰ ਕਰਨ ਵਰਤੇ ਜਾਂਦੇ ਫਰਮਾਂ ਦੇ ਮੋਬਾਈਲ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। -ਪੀਟੀਆਈ