ਪਾਲ ਸਿੰਘ ਨੌਲੀ
ਜਲੰਧਰ, 8 ਸਤੰਬਰ
ਇਥੋਂ ਦੀ 66 ਫੁੱਟੀ ਰੋਡ ’ਤੇ ਫਰਨੀਚਰ ਦੇ ਸ਼ੋਅਰੂਮ ਤੇ ਗੋਦਾਮ ’ਚ ਅੱਗ ਲੱਗ ਗਈ। ਇਸ ਹਾਈ ਗ੍ਰੇਡ ਫਰਨੀਚਰ ਸ਼ੋਅਰੂਮ ਦੇ ਮਾਲਿਕ ਨਰੇਸ਼ ਗੁਪਤਾ ਨੇ ਦੱਸਿਆ ਕਿ ਸੋਮਵਾਰ ਉਹ ਸ਼ਾਮ ਨੂੰ ਕਰਫਿਊ ਲੱਗਣ ਤੋਂ ਅੱਧਾ ਘੰਟਾ ਪਹਿਲਾਂ ਸ਼ੋਅਰੂਮ ਬੰਦ ਕਰਕੇ ਘਰ ਗਿਆ ਤੇ ਅੱਜ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਫ਼ੋਨ ਆਇਆ ਕਿ ਸ਼ੋਅਰੂਮ ਨੂੰ ਅੱਗ ਲੱਗੀ ਹੋਈ ਹੈ। ਉਹ ਤੁਰੰਤ ਸ਼ੋਅਰੂਮ ਪਹੁੰਚੇ ਤੇ ਫਾਇਰ ਬਿ੍ਗੇਡ ਦੀ ਟੀਮ ਨੂੰ ਸੂਚਨਾ ਦਿੱਤੀ। ਸਵੇਰੇ 7:30 ਵਜੇ ਤਕ ਫਾਇਰ ਬ੍ਰਿਗੇਡ ਦੀਆਂ ਸੱਤ-ਅੱਠ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਸ਼ੋਅਰੂਮ ਅਤੇ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ।