ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਅਗਸਤ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਤਾ ਭੁਪਿੰਦਰ ਕੌਰ ਧਾਲੀਵਾਲ (86) ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਂਗੜ ਵਿਚ ਅੱਜ ਕੀਤਾ ਗਿਆ। ਉਹ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਵੈਰਾਗਮਈ ਕੀਰਤਨ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਕਾਂਗੜ ਤੇ ਪੋਤਰੇ ਹਰਮਨਵੀਰ ਸਿੰਘ ਜੈਸੀ ਕਾਂਗੜ ਨੇ ਦਿਖਾਈ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸ਼ਾਮ ਸੁੰਦਰ ਅਰੋੜਾ, ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਭਾਜਪਾ ਆਗੂ ਦਿਆਲ ਸੋਢੀ, ਨਰਿੰਦਰ ਸਿੰਘ ਭਲੇਰੀਆ ਤੇ ਕਰਨਲ ਦਰਸ਼ਨ ਸਿੰਘ ਸਮਾਧ ਨੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਰਾਜਵੰਤ ਸਿੰਘ ਭਗਤਾ, ਰਛਪਾਲ ਰਾਏ, ਗੁਰੂਸ਼ਾਂਤ ਸਰਦਾਰ, ਬਲਵੀਰ ਸਿੰਘ ਗਿੱਲ, ਜਰਨੈਲ ਸਿੰਘ ਸੰਧੂ, ਰਿੰਪਲ ਭੱਲਾ, ਤੀਰਥ ਭਾਈਰੂਪਾ, ਜਗਸੀਰ ਮਲੂਕਾ, ਯਾਦਵਿੰਦਰ ਪੱਪੂ ਸਿਰੀਏਵਾਲਾ, ਜਗਜੀਤ ਬਰਾੜ, ਸੁਰਿੰਦਰ ਕੁੱਕੂ, ਇਕਬਾਲ ਗੁੰਮਟੀ, ਗੁਰਪ੍ਰਤਾਪ ਗੁੰਮਟੀ, ਰਣਜੀਤ ਸ਼ਰਮਾ, ਸਰਪੰਚ ਬੇਅੰਤ ਸਿੰਘ ਸਲਾਬਤਪੁਰਾ ਆਦਿ ਹਾਜ਼ਰ ਸਨ।