ਪੱਤਰ ਪ੍ਰੇਰਕ
ਪਠਾਨਕੋਟ, 27 ਅਗਸਤ
ਪੁਲੀਸ ਟੀਮ ਨੇ ਕੇਸ ’ਚ 3 ਸਾਲਾਂ ਤੋਂ ਭਗੌੜੇ ਨੂੰ ਕਾਬੂ ਕੀਤਾ ਹੈ। ਉਸ ਦਾ ਨਾਂ ਸੁਰਿੰਦਰ ਸਿੰਘ ਪਿੰਡ ਬਾਂਗੋਵਾਣੀ ਥਾਣਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੱਸਿਆ ਜਾ ਰਿਹਾ ਹੈ। ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਸੁਰਿੰਦਰ ਸਿੰਘ ਖ਼ਿਲਾਫ਼ 16 ਜੂਨ 2015 ਨੂੰ ਥਾਣਾ ਕਾਨਵਾਂ ਜੋ ਹੁਣ ਥਾਣਾ ਸਦਰ ਬਣ ਚੁੱਕਾ ਹੈ, ਵਿੱਚ ਮਾਮਲਾ ਦਰਜ ਹੋਇਆ ਸੀ। ਮਾਮਲੇ ਵਿੱਚ ਸੁਰਿੰਦਰ ਸਿੰਘ ਨੇ ਜ਼ਮਾਨਤ ਕਰਵਾਉਣ ਬਾਅਦ ਕੇਸ ਦੀਆਂ ਤਰੀਕਾਂ ’ਤੇ ਆਉਣਾ ਛੱਡ ਦਿੱਤਾ। ਜਿਸ ’ਤੇ ਅਦਾਲਤ ਨੇ 3 ਸਾਲ ਪਹਿਲਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਤੇ ਅੱਜ ਪੀਓ ਸਟਾਫ ਦੀ ਟੀਮ ਨੇ ਆਰਐੱਸ ਪੁਰਾ ਜੰਮੂ-ਕਸ਼ਮੀਰ ਤੋਂ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।