ਅਟਾਰੀ: ਭਾਰਤ ਸਰਕਾਰ ਵੱਲੋਂ ਰਿਹਾਅ ਕੀਤੇ ਚਾਰ ਪਾਕਿਸਤਾਨੀ ਕੈਦੀ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤ ਗਏ ਹਨ। ਇਨ੍ਹਾਂ ਪਾਕਿਸਤਾਨੀ ਕੈਦੀਆਂ ਨੂੰ ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਬੀਐੱਲ ਮੀਨਾ ਵੱਲੋਂ ਪਾਕਿਸਤਾਨ ਰੇਂਜਰ ਦੇ ਡਿਪਟੀ ਸੁਪਰਡੈਂਟ ਜ਼ਫ਼ਰ ਇਕਬਾਲ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਕਸਟਮ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਇਲਾਵਾ ਪ੍ਰੋਟੋਕੋਲ ਅਫ਼ਸਰ ਅਰੁਣ ਮਾਹਲ ਵੀ ਹਾਜ਼ਰ ਸਨ। ਜਾਣਕਾਰੀ ਮੁਤਾਬਿਕ ਰਿਹਾਅ ਹੋ ਕੇ ਵਤਨ ਪਰਤੇ ਪਾਕਿਸਤਾਨੀ ਕੈਦੀਆਂ ਵਿੱਚ ਸ਼ਾਹ ਨਵਾਜ਼ ਖਾਨ ਵਾਸੀ ਲਾਹੌਰ, ਖੁਦਾਬਾਈ ਕਰਾਚੀ, ਮੁਹੰਮਦ ਨਵਾਜ਼ ਤੇ ਅਲੀ ਹਸਨ ਸ਼ਾਮਲ ਸਨ। -ਪੱਤਰ ਪ੍ਰੇਰਕ