ਪੱਤਰ ਪ੍ਰੇਰਕ
ਖਰੜ, 19 ਜੁਲਾਈ
ਨੇੜਲੇ ਪਿੰਡ ਘੜੂੰਆਂ ਪੁਲੀਸ ਸਟੇਸ਼ਨ ਵਿੱਚ ਕੰਮ ਕਰਦੇ 4 ਪੁਲੀਸ ਕਰਮਚਾਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਵੇਂ ਹੀ ਇਹ ਖਬਰ ਫੈਲੀ ਤਾਂ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨ 8 ਪੁਲੀਸ ਕਰਮਚਾਰੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ 4 ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈੇ ਅਤੇ ਹੋਰਨਾਂ ਰਿਪੋਰਟ ਆਉਣੀ ਬਾਕੀ ਹੈ। ਡੀ.ਐਸ.ਪੀ. ਪਾਲ ਸਿੰਘ ਨੇ ਦੱਸਿਆ ਕਿ ਸਾਰੇ ਪੁਲੀਸ ਸਟੇਸ਼ਨ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਥੇ ਤੈਨਾਤ ਐਸ.ਐਚ.ਓ ਸਮੇਤ ਬਾਕੀ 13 ਪੁਲੀਸ ਕਰਮਚਾਰੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ।