ਨਵੀਂ ਦਿੱਲੀ, 30 ਅਪਰੈਲ
ਫੋਰਟਿਸ ਹੈਲਥਕੇਅਰ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਉਤਰੀ ਖੇਤਰ ਦੇ ਸਾਰੇ ਹਸਪਤਾਲਾਂ ਵਿਚ ਬਾਲਗਾਂ ਲਈ ਤੀਜੇ ਗੇੜ ਦੀ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਪਹਿਲੀ ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਸ਼ਹਿਰਾਂ ਵਿਚ ਵੀ ਸਪਲਾਈ ਪੂਰੀ ਮਿਲਣ ’ਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਪੋਲੋ ਹਸਪਤਾਲ ਨੇ ਵੀ ਆਪਣੇ ਸੀਮਤ ਹਸਪਤਾਲਾਂ ਵਿਚ ਸਾਰੇ ਬਾਲਗਾਂ ਲਈ ਭਲਕੇ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। -ਪੀਟੀਆਈ