ਪੱਤਰ ਪ੍ਰੇਰਕ
ਧਾਰੀਵਾਲ, 1 ਅਕਤੂਬਰ
ਪਿੰਡ ਫੱਜੂਪੁਰ ਦੇ ਜੰਮਪਲ ਤੇ ਸਾਬਕਾ ਮਿਸਟਰ ਇੰਡੀਆ ਅਨਿਲ ਰਾਜ (43) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਬ ਇੰਸਪੈਕਟਰ ਵਜੋਂ 9 ਬਟਾਲੀਅਨ ਪੀਏਪੀ ’ਚ ਤਾਇਨਾਤ ਸਨ। ਉਨ੍ਹਾਂ ਦੇ ਭਰਾ ਅਜੈ ਰਾਜ ਤੇ ਅੰਮ੍ਰਿਤ ਰਾਜ ਨੇ ਦੱਸਿਆ ਕਿ ਅਨਿਲ ਰਾਜ ਪੀਏਪੀ ਵਿੱਚ ਪਦਉੱਨਤ ਹੋ ਕੇ ਸਬ ਇੰਸਪੈਕਟਰ ਬਣਨ ਮਗਰੋਂ (ਆਰ.ਟੀ.ਸੀ) ਟਰੇਨਿੰਗ ਲਈ ਜਲੰਧਰ ਪੀ.ਏ.ਪੀ.ਗਰਾਊਂਡ ਗਿਆ ਹੋਇਆ ਸੀ ਕਿ ਟਰੇਨਿੰਗ ਦੌਰਾਨ ਅੱਜ ਸਵੇਰੇ ਪੀ.ਟੀ. ਕਰਨ ਮਗਰੋਂ ਉਸ ਦੀ ਤਬੀਅਤ ਖਰਾਬ ਹੋਈ। ਇਸ ਮੌਕੇ ਸਾਥੀਆਂ ਵਲੋਂ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮ੍ਰਿਤਕ ਐਲਾਨ ਦਿੱਤਾ।