ਫਗਵਾੜਾ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਸਤਪਾਲ ਬੰਗੜ (69) ਦਾ ਅੱਜ ਸਵੇਰੇ ਉਨ੍ਹਾਂ ਦੀ ਇੱਥੇ ਅਰਬਨ ਅਸਟੇਟ ਸਥਿਤ ਰਿਹਾਇਸ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ 2 ਜੁਲਾਈ ਨੂੰ ਸਵੇਰੇ ਬੰਗਾ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਸਥਾਨਕ ਜੱਜ ਸੁਖਵਿੰਦਰ ਸਿੰਘ, ਜਗਇੰਦਰ ਸਿੰਘ, ਰਵੀਪਾਲ ਸਿੰਘ ਤੇ ਕਪੂਰਥਲਾ ਤੋਂ ਪੁੱਜੇ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ। -ਪੱਤਰ ਪ੍ਰੇਰਕ