ਸ਼ੇਰਪੁਰ: ਜ਼ਮੀਨੀ ਮਾਮਲੇ ਵਿੱਚ ਪਿੰਡ ਈਨਾਬਾਜਵਾ ਵਾਸੀਆਂ ’ਤੇ ਦਰਜ ਕੀਤੇ ਕੇਸਾਂ ਦੀ ਨਿਰਪੱਖ ਪੜਤਾਲ ਲਈ ਤਿੰਨ ਮੈਂਬਰੀ ਸਿੱਟ ਦਾ ਗਠਿਨ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਬੀਤੇ ਦਿਨੀਂ ਬੀਕੇਯੂ ਡਕੌਂਦਾ ਵੱਲੋਂ ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਸਿੱਟ ਗਠਿਨ ਕੀਤੀ ਗਈ ਹੈ। ਡੀਐੱਸਪੀ ਯੋਗੇਸ਼ ਸ਼ਰਮਾ ਨੇ ਸਿਟ ਦੇ ਗਠਿਨ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸਿੱਟ ਵਿੱਚ ਐੱਸਪੀ (ਡੀ) ਪਲਵਿੰਦਰ ਚੀਮਾ, ਉਹ ਖੁਦ ਤੇ ਐੱਸਐੱਚਓ ਸ਼ੇਰਪੁਰ ਨੂੰ ਲਿਆ ਗਿਆ ਹੈ। -ਪੱਤਰ ਪ੍ਰੇਰਕ