ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੂਨ
ਅੱਜ ਇਥੇ ਸਖ਼ਤ ਗਰਮੀ ਵਿੱਚ ਜੰਗਲਾਤ ਕਾਮਿਆਂ ਨੇ ਵਣ ਪਾਲ (ਸਾਊਥ ਸਰਕਲ) ਦਫ਼ਤਰ ਅੱਗੇ ਰੈਲੀ ਕੀਤੀ। ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਵਣ ਮੰਡਲਾਂ ਵਿਚਲੇ ਦਿਹਾੜੀਦਾਰ ਕਰਮੀਆਂ ਦੀਆਂ ਤਨਖ਼ਾਹਾਂ ਜਾਰੀ ਕਰਵਾਈਆਂ ਜਾਣ ਤੇ ਟੁੱਟਵੀਆਂ ਤਨਖ਼ਾਹਾਂ ਦੀ ਬਜਾਏ ਪੁਰੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਇਸ ਵੇਲੇ ਵਣ ਪਾਲ ਸਾਊਥ ਨੂੰ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਕੁਲਵਿੰਦਰ ਸਿੰਘ, ਕੇਵਲ ਸਿੰਘ, ਅਮਰਜੀਤ ਧਾਲੀਵਾਲ, ਤਰਲੋਚਨ ਗਿਰ ਮਾੜੂ ਸ਼ੇਖੁਪੁਰ, ਗੁਰਮੇਲ ਸਿੰਘ ਸਮਾਣਾ, ਜਗਰੂਪ ਸਿੰਘ ਨਾਭਾ, ਤਰਲੋਚਨ ਮੰਡੋਲੀ ਰਾਜਪੁਰਾ, ਦਰਸ਼ਨ ਸਿੰਘ ਭਾਦਸੋਂ, ਰਾਮ ਪ੍ਰਸਾਦ ਸਹੋਤਾ ਨੇ ਮੰਗ ਪੱਤਰ ਦਿੱਤਾ। ਆਗੂਆਂ ਨੇ ਕਿਹਾ ਕਿ ਵਣ ਰੇਂਜ ਸਮਾਣਾ, ਨਾਭਾ, ਸਰਹਿੰਦ, ਰਾਜਪੁਰਾ, ਭਾਦਸੋਂ ਤੇ ਪਟਿਆਲਾ ਵਿਚਲੇ ਸਾਰੇ ਕਰਮੀਆਂ ਨੂੰ ਅਪਰੈਲ ਅਤੇ ਮਈ ਮਹੀਨਿਆਂ ਤੇ ਕੁੱਝ ਰੇਂਜਾਂ ਵਿੱਚ ਫਰਵਰੀ, ਮਾਰਚ ਦੀ ਤਨਖ਼ਾਹ ਜਾਰੀ ਨਹੀਂ ਹੋਈਆਂ।