ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਸਤੰਬਰ
ਪੰਜਾਬ ਵਿਜੀਲੈਂਸ ਵੱਲੋਂ ਅੱਜ ਸੂਬੇ ਦੇ ਜੰਗਲਾਤ ਵਿਭਾਗ ਦੇ ਸਿਖਰਲੇ ਅਧਿਕਾਰੀ ਪਰਵੀਨ ਕੁਮਾਰ (ਆਈਐੱਫਐੱਸ) ਜੋ ਕਿ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫੋਰੈਸਟ ਜੰਗਲੀ ਜੀਵ ਵਜੋਂ ਤਾਇਨਾਤ ਸਨ, ਨੂੰ ਜੰਗਲਾਤ ਘਪਲੇ ’ਚ ਸ਼ਮੂਲੀਅਤ ਦੇ ਦੋਸ਼ ਹੇਠ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜੰਗਲਾਤ ਵਿਭਾਗ ਵਿੱਚ ਪਿਛਲੇ 5 ਸਾਲਾਂ ਦੌਰਾਨ ਚੋਣਵੀਆਂ ਪੋਸਟਾਂ ਦੇਣ, ਖੈਰ ਦੇ ਦਰੱਖਤਾਂ ਦੀ ਕਟਾਈ, ਵਪਾਰਕ ਅਦਾਰਿਆਂ ਲਈ ਐੱਨਓਸੀ ਜਾਰੀ ਕਰਨ, ਕਰੋੜਾਂ ਰੁਪਏ ਦੇ ਟ੍ਰੀਗਾਰਡਾਂ ਦੀ ਖਰੀਦ ਅਤੇ ਹੋਰ ਕੰਮਾਂ ਨੂੰ ਲੈ ਕੇ ਚੱਲ ਰਹੇ ਕਥਿਤ ਸੰਗਠਿਤ ਭ੍ਰਿਸ਼ਟਾਚਾਰ ਦੀ ਚੱਲ ਰਹੀ ਜਾਂਚ ਦੌਰਾਨ ਪਰਵੀਨ ਕੁਮਾਰ ਖਿਲਾਫ ਸਬੂਤ ਸਾਹਮਣੇ ਆਏ ਸਨ।