ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 7 ਸਤੰਬਰ
ਪੁਲੀਸ ਸਟੇਸ਼ਨ ਦੋਰਾਂਗਲਾ ਅਧੀਨ ਪੈਂਦੇ ਪਿੰਡ ਵਿੱਚ ਅੱਠ ਸਾਲ ਦੀ ਬੱਚੀ ਨਾਲ ਇੱਕ 16 ਸਾਲ ਦੇ ਲੜਕੇ ਵੱਲੋਂ ਜਬਰ-ਜਨਾਹ ਕੀਤਾ ਗਿਆ। ਪਿੰਡ ਦਾ ਸੌਲਾਂ ਸਾਲਾਂ ਦਾ ਇਕ ਲੜਕਾ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਅੱਠ ਸਾਲ ਦੀ ਬੱਚੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ, ਜਿੱਥੇ ਉਸ ਨੇ ਉਸ ਲੜਕੀ ਨਾਲ ਜ਼ਬਰਦਸਤੀ ਕੀਤੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗਲੀ ਵਿੱਚ ਖੇਡ ਰਹੇ ਕੁਝ ਹੋਰ ਬੱਚਿਆਂ ਨੇ ਇਸ ਗੱਲ ਦੀ ਸੂਚਨਾ ਲੜਕੀ ਦੇ ਘਰ ਜਾ ਕੇ ਉਸ ਦੀ ਮਾਂ ਨੂੰ ਦਿੱਤੀ। ਜਦੋਂ ਲੜਕੀ ਦੀ ਮਾਂ ਘਟਨਾ ਸਥਾਨ ’ਤੇ ਪਹੁੰਚੀ ਤਾਂ ਉਸ ਦੀ ਲੜਕੀ ਉਥੇ ਬੁਰੀ ਹਾਲਤ ’ਚ ਸੀ। ਮਾਮਲਾ ਦੋਰਾਂਗਲਾ ਥਾਣੇ ਪਹੁੰਚ ਗਿਆ ਜਿੱਥੇ ਪੁਲੀਸ ਨੇ ਲੜਕੇ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।