ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪਾਵਰਕੌਮ ਨੇ ਦਫ਼ਤਰੀ ਰਿਕਾਰਡ ਪਲੀਤ ਕਰ ਚੁੱਕੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਦੋ ਸਹਾਇਕ ਇੰਜਨੀਅਰਾਂ ਨੂੰ ਜ਼ਬਰੀ ਸੇਵਾ ਮੁਕਤੀ ਦੇ ਦਿੱਤੀ ਹੈ। ਇਸ ਤਹਿਤ ਗੁਰਦਾਸਪੁਰ ਸਰਕਲ ਅਧੀਨ ਤਿੱਬੜ ਸਬ-ਡਵੀਜ਼ਨ ’ਚ ਸਹਾਇਕ ਇੰਜਨੀਅਰ ਰਾਮ ਗੋਪਾਲ ਤੇ ਸ਼ਹਿਰੀ ਉਪ ਮੰਡਲ ਪੱਟੀ ’ਚ ਤਾਇਨਾਤ ਸਹਾਇਕ ਇੰਜਨੀਅਰ ਸੁਖਦੇਵ ਰਾਜ ਨੂੰ ਤਿੰਨ ਮਹੀਨੇ ਦੀ ਤਨਖਾਹ ਦੇ ਕੇ ਪ੍ਰੀ-ਮੈਚਿਓਰ ਰਿਟਾਇਰ ਕੀਤਾ ਹੈ।