ਅਵਿਨਾਸ਼ ਸ਼ਰਮਾ
ਨੂਰਪੁਰ ਬੇਦੀ, 25 ਫਰਵਰੀ
ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੰਗਲ ਅਬਿਆਣਾ ਵਿੱਚ ਡਾ. ਬੀ.ਆਰ. ਅੰਬੇਡਕਰ ਕਲੱਬ ਵੱਲੋਂ ਅੱਜ ਸ਼ੁਰੂ ਕਰਵਾਏ ਗਏ ਫੁਟਬਾਲ ਦੇ ਟੂਰਨਾਮੈਂਟ ’ਚ ਪਹਿਲੇ ਦਿਨ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਮੋਹਤਬਰਾਂ ਵੱਲੋਂ ਕੀਤਾ ਗਿਆ।
ਅੱਜ ਪਹਿਲਾ ਮੈਚ ਧਮਾਣਾ ਤੇ ਛੱਜਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਛੱਜਾ ਦੀ ਟੀਮ ਜੇਤੂ ਰਹੀ। ਦੂਜੇ ਮੈਚ ਵਿੱਚ ਮਾਧੋਪੁਰ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੂੰ, ਤੀਜੇ ਮੈਚ ਵਿੱਚ ਜਟਵਾਹੜ ਨੇ ਜੇਤੇਵਾਲ ਜਦਕਿ ਚੌਥੇ ਮੈਚ ਬੇਗਮਪੁਰ (ਨੰਗਲ) ਦੀ ਟੀਮ ਨੇ ਚਨੌਲੀ ਦੀ ਟੀਮ ਹਰਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ।