ਚੰਡੀਗੜ੍ਹ (ਟਨਸ): ਖ਼ੁਰਾਕ ਤੇ ਸਿਵਲ ਸਪਲਾਈ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰੀਸਾਈਕਲਿੰਗ/ਬੋਗਸ ਬਿਲਿੰਗ ਲਈ ਲਿਆਂਦਾ ਜਾ ਰਿਹਾ ਚੌਲਾਂ ਦਾ ਟਰੱਕ ਅੱਜ ਜ਼ਬਤ ਕੀਤਾ ਗਿਆ। ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਘਨੌਰ ਹਲਕੇ ਵਿੱਚ ਇਹ ਟਰੱਕ ਜ਼ਬਤ ਕੀਤਾ ਗਿਆ ਹੈ।