ਮੰਡੀ ਗੋਬਿੰਦਗੜ੍ਹ: ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਤਹਿਤ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵੱਲੋਂ ਫੈਕਲਟੀ ਆਫ਼ ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਅਤੇ ਫੈਕਲਟੀ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ ਸਹਿਯੋਗ ਨਾਲ ਅੰਤਰ-ਸਕੂਲ ਲੋਕ ਨਾਚ ਸਮਾਰੋਹ ਕਰਵਾਇਆ ਗਿਆ। ਨੋਡਲ ਅਫ਼ਸਰ ਡਾ. ਐੱਚਕੇ ਸਿੱਧੂ ਨੇ ਦੱਸਿਆ ਕਿ ਐਗਰੀਕਲਚਰ ਐਂਡ ਲਾਈਫ ਸਾਇੰਸਿਜ਼ ਦੀਆਂ ਵਿਦਿਆਰਥਣਾਂ ਰਿਤੂ ਅਤੇ ਜਾਗ੍ਰਿਤੀ ਨੇ ਸਮਾਗਮ ਦਾ ਐਂਕਰ ਕੀਤਾ ਜਦੋਂਕਿ ਪੈਰਾ-ਮੈਡੀਕਲ ਸਾਇੰਸਜ਼ ਦੇ ਵਿਦਿਆਰਥੀ ਕਰਨਵੀਰ ਨੇ ਸ਼ਾਇਰੀ ਪੇਸ਼ ਕੀਤੀ। ਬੀਐੱਸਸੀ ਐਗਰੀਕਲਚਰ ਦੇ ਵਿਦਿਆਰਥੀ ਰਾਮ ਬਾਬੂ ਨੇ ਗੀਤ ਪੇਸ਼ ਕੀਤਾ। ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਦੀਆਂ ਵਿਦਿਆਰਥਣਾਂ ਮਹਿਮਾ ਅਤੇ ਮਾਨਸੀ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਸਮਾਪਤੀ ਮੌਕੇ ਡਾ. ਐੱਚਕੇ ਸਿੱਧੂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਬੰਧਕਾਂ ਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ