ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 14 ਫਰਵਰੀ
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਬੀਤੀ ਦੇਰ ਰਾਤ ਗ੍ਰੇਟ ਪੰਜਾਬ ਰਿਜ਼ੌਰਟ ਨੇੜੇ ਸੰਘਣੀ ਧੁੰਦ ਕਾਰਨ ਪੰਜ ਗੱਡੀਆਂ ਟਕਰਾਅ ਗਈਆਂ|
ਮਿਲੀ ਜਾਣਕਾਰੀ ਅਨੁਸਾਰ ਇਕ ਟਰੱਕ ਚਾਲਕ ਵੱਲੋਂ ਅਚਾਨਕ ਬਰੇਕ ਲਗਾਉਣ ’ਤੇ ਚਾਰ-ਪੰਜ ਗੱਡੀਆਂ ਇਕ-ਦੂਜੇ ਵਿੱਚ ਆ ਵੱਜੀਆਂ| ਇਸ ਹਾਦਸੇ ਵਿੱਚ ਕੈਂਟਰ ਸਵਾਰ ਨਰੇਸ਼ ਕੁਮਾਰ ਪੁੱਤਰ ਜੈ ਦੇਵ ਵਾਸੀ ਬਾੜੀ ਵਾਸੀ, ਕਠੁਆ (ਜੰਮੂ ਕਸ਼ਮੀਰ) ਅਤੇ ਪਿਕਅਪ ਚਾਲਕ ਰਾਜੂ ਵਾਸੀ ਹਜ਼ਾਰਾ ਜੰਡੂਸਿੰਘਾ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਆਦੇਸ਼ ਪੁੱਤਰ ਭੁਵਨੇਸ਼ਰ ਅਤੇ ਪਾਰਸ ਰਾਮ ਵਾਸੀ ਹਜ਼ਾਰਾ ਤੇ ਹੋਰ ਗੱਡੀਆਂ ਵਿੱਚ ਸਵਾਰ ਕੁਝ ਲੋਕ ਜ਼ਖ਼ਮੀ ਹੋ ਗਏ| ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਸੜਕ ਤੋਂ ਹਟਵਾਏ| ਪੁਲੀਸ ਨੇ ਇਸ ਸਬੰਧ ਵਿਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।