ਪੱਤਰ ਪ੍ਰੇਰਕ
ਅਟਾਰੀ, 22 ਜੂਨ
ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ’ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਬਦਲੇ ਦੀ ਭਾਵਨਾ ਤਹਿਤ ਅੱਜ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਸਮੇਤ ਪੰਜ ਵਿਅਕਤੀਆਂ ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਵਾਪਸ ਭੇਜਿਆ ਗਿਆ ਹੈ। ਅੱਜ ਬਾਅਦ ਦੁਪਹਿਰ ਭਾਰਤੀ ਹਾਈ ਕਮਿਸ਼ਨ ਵਿਚ ਤਾਇਨਾਤ ਗਰੁੱਪ ਕੈਪਟਨ ਮਨੂੰ ਮਿੱਡਾ (ਏਅਰ ਐਡਵਾਈਜ਼ਰ), ਐੱਸ. ਸ਼ਿਵ ਕੁਮਾਰ (ਸੈਕਿੰਡ ਸੈਕਟਰੀ), ਸੈਲਵਦਾਸ ਪਾਲ (ਸਟਾਫ ਮੈਂਬਰ), ਪੰਕਜ (ਸਟਾਫ ਮੈਂਬਰ) ਅਤੇ ਧਵੀਮੂ (ਸਟਾਫ ਮੈਂਬਰ) ਨੂੰ ਪਾਕਿਸਤਾਨੀ ਡਰਾਈਵਰ ਵਾਹਿਦ ਵਾਹਗਾ ਸਰਹੱਦ ’ਤੇ ਲਿਆਇਆ। ਇਸ ਮਗਰੋਂ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਤਾਇਨਾਤ ਮੈਡੀਕਲ ਟੀਮ ਵੱਲੋਂ ਉਨ੍ਹਾਂ ਦੀ ਥਰਮਲ ਸਕੈਨਿੰਗ ਕੀਤੀ ਗਈ। ਮਗਰੋਂ ਵਿਸ਼ੇਸ਼ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਨਵੀਂ ਦਿੱਲੀ ਰਵਾਨਾ ਕੀਤਾ ਗਿਆ।