ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 21 ਦਸੰਬਰ
ਆਪਣਾ ਸਾਰਾ ਜੀਵਨ ਲੋਕ ਸੰਘਰਸ਼ ਨੂੰ ਸਮਰਪਿਤ ਕਰਨ ਵਾਲੇ ਸੀਪੀਆਈ(ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਸੀਟੂ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੀਣੇਵਾਲ (ਬੀਤ) ਵਿੱਚ ਕੀਤਾ ਗਿਆ।
ਕਾਮਰੇਡ ਰਘੂਨਾਥ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਵੱਡੇ ਕਾਫ਼ਲੇ ਦੇ ਰੂਪ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਬੀਣੇਵਾਲ ਲਿਆਂਦਾ ਗਿਆ ਅਤੇ ਇਨਕਲਾਬੀ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਕਮੇਟੀ ਸੀਪੀਆਈ (ਐੱਮ) ਵੱਲੋਂ ਕਾਮਰੇਡ ਰਘੂਨਾਥ ਸਿੰਘ ਦੀ ਦੇਹ ’ਤੇ ਪਾਰਟੀ ਦਾ ਝੰਡਾ ਪਾਉਣ ਦੀ ਰਸਮ ਨਿਭਾਈ ਗਈ। ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮੂਹ ਬੁਲਾਰਿਆਂ ਨੇ ਕਾਮਰੇਡ ਰਘੂਨਾਥ ਸਿੰਘ ਦੀ ਮੌਤ ਨੂੰ ਪਾਰਟੀ ਅਤੇ ਕਿਰਤੀ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਸੀਪੀਆਈ(ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੀਟੂ ਦੇ ਕੌਮੀ ਸਕੱਤਰ ਏ.ਆਰ. ਸਿੰਧੂ, ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾੜ, ਸੀਪੀਆਈ(ਐੱਮ) ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਗੁਰਚੇਤਨ ਸਿੰਘ ਬਾਸੀ, ਗੁਰਦਰਸ਼ਨ ਸਿੰੰਘ ਪਟਿਆਲਾ, ਬਲਵੀਰ ਸਿੰਘ ਜਾਡਲਾ, ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਗੁਰਨੇਕ ਸਿੰਘ ਭੱਜਲ, ਰਾਮ ਸਿੰਘ ਨੂਰਪੁਰੀ, ਸੁਰਿੰਦਰ ਖੀਵਾ, ਕਾਮਰੇਡ ਮਹਾਂ ਸਿੰਘ ਰੋੜੀ, ਸੁੱਚਾ ਸਿੰਘ ਅਜਨਾਲਾ, ਕੁਲਦੀਪ ਸਿੰਘ ਮੁਹਾਲੀ, ਮਹਿੰਦਰ ਕੁਮਾਰ, ਹਰਭਜਨ ਅਟਵਾਲ, ਗੁਰਮੇਸ਼ ਸਿੰਘ, ਬਲਵੀਰ ਜਾਡਲਾ, ਪਰਮਿੰਦਰ ਮੇਨਕਾ, ਗੁਰਦਰਸ਼ਨ ਸਿੰਘ, ਗੁਰਚੇਤਨ ਸਿੰਘ ਅਤੇ ਕੁਲਭੂਸ਼ਣ ਕੁਮਾਰ ਮਹਿੰਦਬਾਣੀ ਸਮੇਤ ਹੋਰ ਹਾਜ਼ਰ ਸਨ।