ਚੰਡੀਗੜ੍ਹ: ਬੁਲਗਾਰੀਆ ਦੀ ਅੰਬੈਸਡਰ ਤੇ ਮੰਤਰੀ ਨੇ ਪੰਜਾਬੀ ਫਿਲਮ ਨਿਰਮਾਤਾਵਾਂ ਨੂੰ ਬੁਲਗਾਰੀਆ ਵਿੱਚ ਪੰਜਾਬੀ ਫਿਲਮਾਂ ਤੇ ਗੀਤਾਂ ਦੀ ਸ਼ੂਟਿੰਗ ਲਈ ਆਉਣ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਬੁਲਗਾਰੀਆ ਦੀ ਅੰਬੈਸਡਰ ਇਲੀਓਨੋਰਾ ਦੀਮਿਤਰੋਵਾ ਤੇ ਮੰਤਰੀ ਇਲੀਆ ਦੇਕੋਵਾ ਨੇ ਪੰਜਾਬੀ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਮੈਂਬਰਾਂ ਨੇ ਸ਼ਿਰਕਤ ਕੀਤੀ। ਦੀਮਿਤਰੋਵਾ ਨੇ ਦੱਸਿਆ ਕਿ ਬੁਲਗਾਰੀਆ ਵਿੱਚ ਸ਼ੂਟਿੰਗ ਕਰਨਾ ਬਾਕੀ ਮੁਲਕਾਂ ਨਾਲੋਂ ਲਗਪਗ ਤੀਹ ਫੀਸਦੀ ਸਸਤਾ ਹੈ।
-ਵਪਾਰ ਪ੍ਰਤੀਨਿਧ