ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 28 ਅਪਰੈਲ
ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਇਥੇ ਅਦਾਕਾਰ ਜਿੰਮੀ ਸ਼ੇਰਗਿੱਲ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਫਿਲਮ ਦੀ ਸ਼ੂਟਿੰਗ ਕਰਨ ਦੇ ਦੋਸ਼ ਵਿੱਚ ਉਸ ਦਾ ਚਲਾਨ ਕੀਤਾ ਗਿਆ ਸੀ। ਉਸ ’ਤੇ ਦੋਸ਼ ਹੈ ਕਿ ਸ਼ੂਟਿ਼ੰਗ ਦੌਰਾਨ ਸਮਾਜਿਕ ਦੂਰੀ ਦੇ ਨਾਲ ਨਾਲ ਹੋਰ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਲੁਧਿਆਣਾ ਦੇ ਆਰੀਆ ਸਕੂਲ ਵਿੱਚ ਇਕ ਇਕ ਕਰਕੇ ਕਈ ਚਾਰੀ ਪਹੀਆਂ ਗੱਡੀਆਂ ਦਾਖਲ ਹੋਈਆਂ। ਅੰਦਰ ਨਜ਼ਾਰਾ ਦੇਖਿਆ ਤਾਂ ਪਤਾ ਲੱਗਿਆ ਕਿ ਕਿਸੇ ਪੰਜਾਬੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਸਕੂਲ ਨੂੰ ਅਦਾਲਤ ਦਾ ਰੂਪ ਦਿੱਤਾ ਗਿਆ ਸੀ। ਪੁਲੀਸ ਨੇ ਸ਼ੂਟਿੰਗ ਰੁਕਵਾ ਦਿੱਤੀ। ਮੁਲਜ਼ਮਾਂ ਦੀ ਪਛਾਣ ਮੁੰਬਈ ਵਾਸੀ ਇਸ਼ਵਰ ਨਿਵਾਸ, ਸਿਓੜਾ ਚੌਕ ਵਾਸੀ ਅਕਾਸ਼ਦੀਪ ਸਿੰਘ ਤੇ ਜ਼ੀਰਕਪੁਰ ਵਾਸੀ ਮਨਦੀਪ ਵਜੋਂ ਹੋਈ ਹੈ।