ਨੂਰਪੁਰ ਬੇਦੀ (ਪੱਤਰ ਪ੍ਰੇਰਕ): ਪੁਲੀਸ ਨੇ ਕਲਵਾਂ ਮੌੜ ਚੌਕੀ ਨੇੜੇ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਮਨੀਸ਼ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਹੋਇਆ ਹੈ। ਚੌਕੀ ਇੰਚਾਰਜ ਸਬ-ਇੰਸਪੈਕਟਰ ਸਿਰਤਾਜ ਸਿੰਘ ਨੇ ਦੱਸਿਆ ਕਿ ਇਸ ਧਮਾਕੇ ਨਾਲ ਸਬੰਧਤ ਸ਼ੁਭਕਰਨ ਉਰਫ਼ ਸਾਜਨ ਵਾਸੀ ਭੱਲੜੀ, ਕੁਲਦੀਪ ਕੁਮਾਰ ਵਾਸੀ ਲੁਧਿਆਣਾ, ਜੀਵਤੇਜ ਸੇਠੀ ਵਾਸੀ ਨਵਾਂ ਸ਼ਹਿਰ ਅਤੇ ਰੋਹਿਤ ਉਰਫ ਬੱਲੂ ਵਾਸੀ ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਹ ਸਾਰੇ ਗੈਂਗਸਟਰ ਰਿੰਦਾ ਗਰੁੱਪ ਨਾਲ ਸਬੰਧਤ ਹਨ। ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਨਵਾਂ ਸ਼ਹਿਰ ਦੇ ਸੀਆਈਏ ਸਟਾਫ ਦੀ ਇਮਾਰਤ ਵਿਚ ਵੀ ਇਸੇ ਗਰੋਹ ਨੇ ਧਮਾਕਾ ਕੀਤਾ ਸੀ।