ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਮਾਰਚ
ਇਥੋਂ ਦੇ ਮਮਦੋਟ ਖੇਤਰ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬੀਐੱਸਐੱਫ਼ ਦੀ ਸ਼ਮਸਕੇ ਚੌਕੀ ਦੇ ਨਜ਼ਦੀਕ ਪੁਲੀਸ ਅਤੇ ਬੀਐੱਸਐੱਫ਼ ਨੇ ਸਾਂਝੇ ਅਪਰੇਸ਼ਨ ਦੌਰਾਨ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਲੁਧਿਆਣਾ ਐੱਸਟੀਐੱਫ਼ ਦੀ ਟੀਮ ਨੂੰ ਪਾਕਿਸਤਾਨ ਤੋਂ ਆਏ ਹਥਿਆਰਾਂ ਦੀ ਖੇਪ ਬਾਰੇ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਬੀਐੱਸਐੱਫ਼ ਦੇ ਅਧਿਕਾਰੀਆਂ ਦੀ ਟੀਮ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਦੀਆਂ ਬਣੀਆਂ ਪੰਜ ਸੈਮੀ ਆਟੋਮੈਟਿਕ ਰਾਈਫ਼ਲਾਂ ਅਤੇ ਦਸ ਮੈਗਜ਼ੀਨ,ਪੰਜ ਚੀਨੀ ਪਿਸਤੌਲ ਅਤੇ ਦਸ ਮੈਗਜ਼ੀਨ,ਤਿੰਨ ਅਮਰੀਕਨ ਕੋਲਟ ਰਾਈਫ਼ਲਾਂ ਅਤੇ ਛੇ ਮੈਗਜ਼ੀਨ ਸਣੇ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਬਰਾਮਦ ਕੀਤਾ ਹੈ।