ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਪੰਜਾਬ ਵਿੱਚ ਆਨਲਾਈਨ ਕਲਾਸਾਂ ਲਾਉਣ ਵਾਲੇ ਸਕੂਲਾਂ ਨੂੰ ਫ਼ੀਸਾਂ ਵਸੂਲਣ ਦੇ ਹੱਕਦਾਰ ਮੰਨਣ ਦੇ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਸੂਬੇ ਦੇ ਨਿੱਜੀ ਸਕੂਲਾਂ ਦੀ ਪਟੀਸ਼ਨ ਅੱਜ ਅਦਾਲਤ ਨੇ ਖਾਰਜ ਕਰ ਦਿੱਤੀ। ਨਿੱਜੀ ਸਕੂਲਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਪੱਖ ਸਹੀ ਢੰਗ ਨਹੀਂ ਸੁਣਿਆ ਗਿਆ। ਹੁਣ ਹਾਈ ਕੋਰਟ ਇਸ ਮਾਮਲੇ ਵਿੱਚ 12 ਨਵੰਬਰ ਨੂੰ ਅੰਤਿਮ ਸੁਣਵਾਈ ਕਰੇਗਾ। ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਡਬਲ ਬੈਂਚ ਨੇ ਪਹਿਲੀ ਅਕਤਬੂਰ ਨੂੰ ਆਖਿਆ ਸੀ ਕਿ ਜਿਹੜੇ ਸਕੂਲ ਤਾਲਾਬੰਦੀ ਦੌਰਾਨ ਲਗਾਤਾਰ ਆਨਲਾਈਨ ਕਲਾਸਾਂ ਲਾਉਂਦੇ ਰਹੇ ਹਨ, ਉਹ ਸਕੂਲ ਹੀ ਬੱਚਿਆਂ ਕੋਲੋਂ ਟਿਊਸ਼ਨ ਫੀਸਾਂ ਲੈ ਸਕਦੇ ਹਨ। ਅੱਜ ਇਸ ਫ਼ੈਸਲੇ ਖ਼ਿਲਾਫ਼ ਨਿੱਜੀ ਸਕੂਲਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਜੋ ਅਦਾਲਤ ਨੇ ਰੱਦ ਕਰ ਦਿੱਤੀ। ਹਾਈ ਕੋਰਟ ਨੇ ਡਬਲ ਬੈਂਚ ਦੇ ਪਹਿਲੀ ਅਕਤੂਬਰ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਇਆ ਹੈ।