ਚੰਡੀਗੜ੍ਹ: ਇਥੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਵਲੋਂ ਮਿੱਲ ਮਾਲਕਾਂ, ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਤੇ ਸੰਭਾਵੀ ਬੋਲੀਕਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਅਨਾਜ ਦੀ ਓਪਨ ਮਾਰਕੀਟ ਵੰਡ ਪ੍ਰਣਾਲੀ (ਘਰੇਲੂ) ਓਐਮਐਸਐਸ (ਡੀ) ਲਈ ਈ-ਬੋਲੀ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ। ਐਫਸੀਆਈ ਖੇਤਰੀ ਦਫ਼ਤਰ ਪੰਜਾਬ ਦੇ ਅਸਿਸਟੈਂਟ ਜਨਰਲ ਮੈਨੇਜਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਐੱਫਸੀਆਈ ਵਲੋਂ ਈ-ਬੋਲੀ 28 ਜੂਨ ਨੂੰ ਕਰਵਾਈ ਜਾਵੇਗੀ। ਇਸ ਮੌਕੇ ਮਿੱਲ ਮਾਲਕਾਂ ਦੇ ਤੌਖਲੇ ਦੂਰ ਕੀਤੇ ਗਏ ਤੇ ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। -ਟਨਸ