ਪਰਮਜੀਤ ਸਿੰਘ
ਫ਼ਾਜ਼ਿਲਕਾ, 3 ਦਸੰਬਰ
ਫ਼ਾਜ਼ਿਲਕਾ-ਅਬੋਹਰ ਰੋਡ ’ਤੇ ਹੋਟਲ ਦੇ ਵੇਟਰ ਵੱਲੋਂ ਖ਼ੁਦਕੁਸ਼ੀ ਕਰ ਲਈ। ਰਾਮ ਲਖਨ (21) ਹੋਟਲ ‘ਚ ਕੁਝ ਸਾਲਾਂ ਤੋਂ ਵੇਟਰ ਸੀ ਅਤੇ ਨਾਲ ਹੀ ਪੜ੍ਹਾਈ ਵੀ ਕਰਦਾ ਸੀ। ਅੱਜ ਉਸ ਨੇ ਹੋਟਲ ਦੇ ਕਮਰੇ ‘ਚ ਬੰਦ ਹੋ ਕੇ ਫਾਹਾ ਲੈ ਲਿਆ। ਹੋਟਲ ਸਟਾਫ਼ ਵਲੋਂ ਮ੍ਰਿਤਕ ਦੇ ਪਰਿਵਾਰ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਥਾਣਾ ਸਿਟੀ ਦੇ ਐੱਸਐੱਚਓ ਬਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਾਮ ਪਾਲ ਦੇ ਬਿਆਨਾਂ ਤੋਂ ਬਾਅਦ ਪੁਲੀਸ ਨੇ ਲਾਸ਼ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ।