ਪਰਮਜੀਤ ਸਿੰਘ
ਫਾਜ਼ਿਲਕਾ, 22 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਜ਼ਿਲ੍ਹੇ ਦੇ ਪਿੰਡ ਲਾਧੂਕਾ ਵਿਚ ਰਿਲਾਇੰਸ ਜੀਓ ਦੇ ਟਾਵਰ ਦੀਆਂ ਤਾਰਾਂ ਕੱਟਕੇ ਬਾਈਕਾਟ ਕਰ ਦਿੱਤਾ ਹੈ। ਇਸ ਮੌਕੇ ਰਾਕੇਸ਼ ਕੁਮਾਰ, ਅੰਕੁਸ਼ ਧੰਜੂ, ਰਮੇਸ਼ ਕੁਮਾਰ, ਸੁੱਖਾ ਥਿੰਦ, ਅਸ਼ੋਕ ਕੁਮਾਰ, ਨਰੇਸ਼ ਧੰਜੁ, ਸੁਭਾਸ਼ ਚੰਦਰ, ਅਜੇ ਨਾਗਪਾਲ, ਵਿਪਨ ਢੋਟ, ਪਵਨ ਕੁਮਾਰ, ਵਿਪਨ, ਚਿੰਦਰਪਾਲ, ਭਰਤ ਕੁਮਾਰ, ਰਮਨ ਕੁਮਾਰ, ਸਚਿਨ, ਸ਼ਮਸ਼ੇਰ ਸਿੰਘ, ਜੱਗਾ ਸਿੰਘ, ਕਾਕਾ ਕੰਬੋਜ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਵੀ ਕੀਤਾ।