ਜਸਵੰਤ ਜੱਸਫ਼ਰੀਦਕੋਟ, 4 ਜੂਨ
ਬਾਜਾਖਾਨਾ ਥਾਣੇ ਅਧੀਨ ਪਿੰਡ ਬੁਰਜ ਹਰੀਕਾ ਵਿੱਚ ਨਸ਼ੇ ਦੇ ਆਦੀ ਪੁੱਤ ਵੱਲੋਂ ਮਾਂ-ਪਿਓ ਨੂੰ ਤੰਗ ਕਰਕੇ ਪੈਸੇ ਹਾਸਲ ਕਰਨ ਕਾਰਨ ਪੈਦਾ ਹੋਏ ਝਗੜੇ ਵਿੱਚ ਗੋਲੀ ਚੱਲਣ ਤੋਂ ਬਾਅਦ ਨਸ਼ੇੜੀ ਪੁੱਤ ਦੀ ਮੌਤ ਹੋ ਗਈ ਹੈ। ਲੜਕੇ ਬਲਬੀਰ ਸਿੰਘ ਦੀ ਮਾਂ ਬਲਵਿੰਦਰ ਕੌਰ ਦੀ ਸ਼ਿਕਾਇਤ ‘ਤੇ ਬਾਜਾਖਾਨਾ ਪੁਲੀਸ ਨੇ ਲੜਕੇ ਦੇ ਪਿਤਾ ਚਰਨਜੀਤ ਸਿੰਘ ਖ਼ਿਲਾਫ਼ ਧਾਰਾ 304 (ਗੈਰ ਇਰਾਦਾ ਕਤਲ) ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਬਲਵਿੰਦਰ ਕੌਰ ਨੇ ਹੈ ਕਿ ਬਲਬੀਰ ਸਿੰਘ ਨਸ਼ੇ ਦੀ ਪੂਰਤੀ ਲਈ ਪੈਸੇ ਹਾਸਲ ਕਰਨ ਲਈ ਉਨ੍ਹਾਂ ਦੀ ਕੁੱਟਮਾਰ ਕਰ ਲੱਗਾ ਅਤੇ ਇਸੇ ਝਗੜੇ ਵਿੱਚ ਦੋ ਗੋਲੀਆਂ ਚੱਲੀਆਂ, ਜਿਸ ਨਾਲ ਉਸ ਦੇ ਲੜਕੇ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ।