ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 4 ਜੂਨ
ਪਿੰਡ ਬੁਰਜ ਹਰੀਕਾ ਵਿੱਚ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਮਾਂ-ਪਿਓ ਨੂੰ ਤੰਗ ਕਰਕੇ ਪੈਸੇ ਹਾਸਲ ਕਰਨ ਕਾਰਨ ਪੈਦਾ ਹੋਏ ਝਗੜੇ ਵਿੱਚ ਗੋਲੀ ਲੱਗਣ ਕਾਰਨ ਨਸ਼ੇੜੀ ਦੀ ਮੌਤ ਹੋ ਗਈ ਹੈ। ਮ੍ਰਿਤਕ ਬਲਬੀਰ ਸਿੰਘ ਦੀ ਮਾਂ ਬਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਬਾਜਾਖਾਨਾ ਪੁਲੀਸ ਨੇ ਲੜਕੇ ਦੇ ਪਿਤਾ ਚਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਆਖਿਆ ਕਿ ਬਲਬੀਰ ਸਿੰਘ ਨਸ਼ੇ ਦੀ ਪੂਰਤੀ ਲਈ ਪੈਸੇ ਹਾਸਲ ਕਰਨ ਲਈ ਉਨ੍ਹਾਂ ਦੀ ਕੁੱਟਮਾਰ ਕਰ ਲੱਗ ਪਿਆ ਅਤੇ ਇਸੇ ਝਗੜੇ ਵਿੱਚ ਦੋ ਗੋਲੀਆਂ ਚੱਲੀਆਂ, ਜਿਸ ਨਾਲ ਉਸ ਦੇ ਲੜਕੇ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਆਖਿਆ ਕਿ ਐੱਸਐੱਚਓ ਥਾਣਾ ਬਾਜਾਖਾਨਾ ਮਾਮਲੇ ਦੀ ਪੜਤਾਲ ਕਰ ਰਹੇ ਹਨ।