ਚੰਡੀਗੜ੍ਹ: ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ ਕਣਕ ਦੇ ਬੀਜ ’ਤੇ ਸਬਸਿਡੀ ਦਾ ਲਾਭ ਕਿਸਾਨਾਂ ਨੂੰ ਖ਼ਰੀਦ ਮੌਕੇ ਭਾਅ ਵਿੱਚ ਕਟੌਤੀ ਕਰਕੇ ਮੌਕੇ ’ਤੇ ਹੀ ਦਿੱਤਾ ਜਾਵੇਗਾ। ਪਹਿਲਾਂ ਕਣਕ ਦੇ ਬੀਜ ’ਤੇ ਲਾਭ ਲੈਣ ਲਈ ਕਿਸਾਨਾਂ ਨੂੰ ਕਾਫ਼ੀ ਖੱਜਲ ਖ਼ੁਆਰ ਹੁੰਦੇ ਸਨ ਤੇ ਨੰਬਰਦਾਰ/ ਸਰਪੰਚ ਤੋਂ ਤਸਦੀਕ ਕਰਵਾ ਕੇ ਆਨਲਾਈਨ ਰਜਿਸਟਰ ਕਰਵਾਉਣਾ ਪੈਂਦਾ ਸੀ। ਬੀਜ ਮੁਹੱਈਆ ਕਰਵਾਉਣ ਲਈ ਖੇਤੀ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। -ਟਨਸ