ਪੱਤਰ ਪ੍ਰੇਰਕ
ਮੋਰਿੰਡਾ, 20 ਅਕਤੂਬਰ
ਇਲਾਕੇ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਚਹੇਤਿਆਂ ਖਿਲਾਫ਼ ਸਰਗਰਮੀਆਂ ਵਧਾਉਂਦਿਆਂ ਮੋਰਿੰਡਾ ਵਿੱਚ ਬਣੇ ਰਿਲਾਇੰਸ, ਮੋਰ ਅਤੇ ਈਜ਼ੀਡੇਅ ਦੇ ਸ਼ੋਅਰੂਮ ਬੰਦ ਕਰਵਾ ਦਿੱਤੇ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣਮਾਜਰਾ ਅਤੇ ਕਾਮਰੇਡ ਕਾਕਾ ਰਾਮ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਨਾਲ-ਨਾਲ ਉਸਦੇ ਚਹੇਤਿਆਂ ਖਿਲਾਫ਼ ਵੀ ਕਿਸਾਨ ਆਪਣਾ ਮੋਰਚਾ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਉਹ ਖੇਤੀ ਬਿੱਲਾਂ ਨੂੰ ਰੱਦ ਕਰਵਾ ਕੇ ਦਮ ਲੈਣਗੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਖੱਟੜਾ, ਸ਼ੇਰ ਸਿੰਘ ਡੂੰਮਛੇੜੀ, ਦਰਸ਼ਨ ਸਿੰਘ ਮੜੌਲੀ ਖੁਰਦ, ਭਾਗ ਸਿੰਘ ਓਇੰਦ, ਕੁਲਵੰਤ ਸਿੰਘ, ਨਿਰਮਲ ਸਿੰਘ ਅਮਰਾਲੀ, ਜਰਨੈਲ ਸਿੰਘ, ਅਜੈਬ ਸਿੰਘ ਮੁੰਡੀਆਂ ਆਦਿ ਮੌਜੂਦ ਸਨ।
ਰੇਲ ਰੋਕੋ ਅੰਦੋਲਨ ਜਾਰੀ
ਰੂਪਨਗਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਆਰੰਭੇ ਰੇਲ ਰੋਕੋ ਅੰਦੋਲਨ ਅੱਜ 20ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਨੰਗਲ ਚੌਕ ਰੇਲਵੇ ਫਾਟਕ ’ਤੇ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਟੌਲ ਪਲਾਜ਼ਾ, ਰਿਲਾਇੰਸ ਪੈਟਰੋਲ ਪੰਪ ਸਮੇਤ ਹੋਰ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਰੱਖੇ ਹੋਏ ਹਨ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੌਕਡਾਊਨ ਦੀ ਆੜ ਵਿੱਚ ਜੋ ਕਿਸਾਨੀ ਲਈ ਤਿੰਨ ਕਾਨੂੰਨ ਬਣਾਏ ਹਨ ਇਹ ਦੇੇਸ਼ ਦੀ ਕਿਸਾਨੀ ਲਈ ਫਾਂਸੀ ਦਾ ਫੰਦਾ ਹਨ।