ਰੇਲ ਪਟੜੀਆਂ ’ਤੇ ਡਟੇ ਹੋਏ ਨੇ ਕਿਸਾਨ ਤੇ ਮਜ਼ਦੂਰ

ਰੇਲ ਪਟੜੀਆਂ ’ਤੇ ਡਟੇ ਹੋਏ ਨੇ ਕਿਸਾਨ ਤੇ ਮਜ਼ਦੂਰ

ਦਵਿੰਦਰ ਸਿੰਘ ਭੰਗੂ

ਰਈਆ, 31 ਅਕਤੂਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਦੇਵੀਦਾਸਪੁਰ ਰੇਲਵੇ ਲਾਈਨ ’ਤੇ ਰੇਲ ਰੋਕੋ ਅੰਦੋਲਨ ਅੰਦੋਲਨ ਅੱਜ 38ਵੇਂ ਦਿਨ ਵਿਚ ਦਾਖਲ ਹੋ ਗ‌ਿਆ ਹੈ। ਇਸ ਮੌਕੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਸਰਕਾਰ ਰੇਲ ਟਰੈਕ ਖ਼ਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਹੀਂ ਚਲਾ ਰਹੀ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ 1 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਸਾਰੇ ਮੁੱਦਿਆਂ ਤੇ ਵਿਚਾਰ ਕਰਾਂਗੇ ਤੇ ਕਾਰਪੋਰੇਟ ਘਰਾਨਿਆਂ ਖ਼ਿਲਾਫ਼ ਅੰਦੋਲਨ ਹੋਰ ਤੇਜ਼ ਕਰਾਂਗੇ। ਇਸ ਮੌਕੇ ਹਰਬਿੰਦਰ ਸਿੰਘ ਕੰਗ,ਦਿਆਲ ਸਿੰਘ ਮੀਆਂਵਿੰਡ ,,ਜਵਾਹਰ ਸਿੰਘ ਟਾਂਡਾ,ਲਖਬੀਰ ਸਿੰਘ ਵੈਰੋਂ ਵਾਲ,ਰਣਜੀਤ ਕੌਰ ਕੱਲਾ,ਚਮਕੌਰ ਸਿੰਘ ਮੰਡਾਲਾ ,ਜਤਿੰਦਰ ਸਿੰਘ ਪੱਖੋਕੇ,ਕੁਲਵੰਤ ਸਿੰਘ ਭੈਲ,ਸਵਿੰਦਰ ਸਿੰਘ ਵੇਈਪੁਈ,ਹਰਜਿੰਦਰ ਸਿੰਘ ਘੱਗੇ,ਸਤਨਾਮ ਸਿੰਘ ਧਾਰੜ, ਮੁਖ਼ਤਿਆਰ ਸਿੰਘ ਬਿਹਾਰੀ ਪੁਰ, ਇਕਬਾਲ ਸਿੰਘ ਵੜੈਚ,ਕਵਲਜੀਤ ਸਿੰਘ ਦੀਨੇਵਾਲ, ਗੁਰਬਿੰਦਰ ਸਿੰਘ ਖਵਾਸਪੁਰ,ਬਚਿੱਤਰ ਸਿੰਘ ਛਾਬੜੀ ਸਾਹਿਬ ਨੇ ਸੰਬੋਧਨ ਕੀਤਾ।

ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020ਨੂੰ ਰੱਦ ਕਰਾਉਣ ਲਈ ਬੁਟਾਰੀ ਸਟੇਸ਼ਨ ਵਿਖੇ ਕਿਸਾਨਾਂ ਮਜ਼ਦੂਰਾਂ ਦਾ ਚੱਲ ਰਿਹਾ ਮੋਰਚਾ ਅੱਜ 31ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਏ। ਅੱਜ ਦੇ ਇਕੱਠ ਦੀ ਪ੍ਰਧਾਨਗੀ ਗੁਰਮੇਜ ਸਿੰਘ ਤਿੰਮੋਵਾਲ, ਬਲਵਿੰਦਰ ਸਿੰਘ ਦੁਧਾਲਾ, ਪ੍ਰਕਾਸ਼ ਸਿੰਘ ਥੋਥੀਆਂ, ਸਵਿੰਦਰ ਸਿੰਘ ਵਰਿਆਂਹ, ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਨਿਰਪਾਲ ਸਿੰਘ ਜੋਣੇਕੇ ਆਲ ਇੰਡੀਆ ਕਿਸਾਨ ਸਭਾ ਦੇ ਮੰਗਲ ਸਿੰਘ ਖੁਜਾਲਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਹਰਜਿੰਦਰ ਸਿੰਘ ਟਾਂਡਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਕਾਸ਼ ਸਿੰਘ ਥੋਥੀਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਝੋਨਾ ਬਾਸਮਤੀ ਦੀ ਫ਼ਸਲ ਸਾਂਭ ਰਹੇ ਹਨ ਅਤੇ ਕਣਕ ਦੀ ਬਿਜਾਈ ਵੀ ਜ਼ੋਰਾਂ ਤੇ ਪਰ ਫਿਰ ਵੀ ਕਿਰਤੀ ਲੋਕ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਤੋਂ ਸਪਸ਼ਟ ਹੈ ਕਿ ਲੋਕ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਹਰਭਜਨ ਸਿੰਘ ਪੱਟੀ, ਪਲਵਿੰਦਰ ਸਿੰਘ ਮਹਿਸਮਪੁਰ, ਬਲਬੀਰ ਸਿੰਘ ਨੰਬਰਦਾਰ,ਗੁਰਦੀਪ ਸਿੰਘ ਲੋਹਗੜ੍ਹ, ਮਨਜੀਤ ਸਿੰਘ ਚੌਹਾਨ, ਜਗਦੀਸ਼ ਸਿੰਘ ਚੌਹਾਨ, ਬਚਿੱਤਰ ਸਿੰਘ ਲਾਡੀ,ਹਰਦੇਵ ਸਿੰਘ ਪੰਨੂ, ਜਗੀਰ ਸਿੰਘ ਗੰਢੀ ਵਿੰਡ, ਅਵਤਾਰ ਸਿੰਘ ਬੁਟਾਰੀ, ਅਮਰਬੀਰ ਸਿੰਘ, ਪ੍ਰਦੀਪ ਸਿੰਘ, ਲਖਬੀਰ ਸਿੰਘ ਅਦਲੀਵਾਲ, ਦਲਬੀਰ ਸਿੰਘ ਬੇਦਾਦ ਪੁਰ, ਕਮਲ਼ ਕ੍ਰਾਂਤੀ, ਵਿਦਿਆਰਥੀ ਆਗੂ ਗੁਰਸੇਵਕ ਸਿੰਘ ਜੋਣੋਕੇ ਨੇ ਸੰਬੋਧਨ ਕੀਤਾ ਮੰਚ ਸੰਚਾਲਨ ਨਿਰਮਲ ਸਿੰਘ ਭਿੰਡਰ ਨੇ ਕੀਤਾ।

ਲਾਲੜੂ(ਸਰਬਜੀਤ ਸਿੰਘ ਭੱਟੀ):ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਰੇਲਵੇ ਪਲੇਟਫਾਰਮ ਲਾਲੜੂ ’ਤੇ ਧਰਨਾ 31ਵੇਂ ਤੇ ਟੌਲ ਪਲਾਜ਼ਾ ਦੱਪਰ ’ਤੇ 20ਵੇਂ ਦਿਨ ਵਿੱਚ ਦਾਖਲ ਹੋ ਗਿਆ।

ਧਰਨਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਰਾਜਿੰਦਰ ਸਿੰਘ ਢੋਲਾ, ਕਰਮ ਸਿੰਘ ਬਰੋਲੀ ਅਤੇ ਜਸਵੰਤ ਸਿੰਘ ਕੁਰਲੀ, ਹਰਵਿੰਦਰ ਸਿੰਘ ਟੋਨੀ, ਅਮਰੀਕ ਸਿੰਘ ਮਲਕਪੁਰ, ਰਾਜਬੀਰ ਸਿੰਘ ਰਾਣਾ, ਹਾਕਮ ਸਿੰਘ ਦੱਪਰ, ਗੁਰਪ੍ਰੀਤ ਸਿੰਘ ਜਾਸਤਨਾ, ਰਣਜੀਤ ਸਿੰਘ ਧਰਮਗੜ੍ਹ, ਜਸਵਿੰਦਰ ਸਿੰਘ ਟਿਵਾਣਾ, ਗੁਰਭਜਨ ਸਿੰਘ ਧਰਮਗੜ੍ਹ ਨੇ ਕਿਹਾ ਕਿ ਦੇਸ ਦੇ ਅੰਨਦਾਤਾ ਨਾਲ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਏਨੀ ਮਾੜੀ ਕੀਤੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All