ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 24 ਅਗਸਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਧਰਨੇ ਉੱਪਰ ਗਏ ਪਿੰਡ ਬਾਂਡੀ ਦੇ ਕਿਸਾਨ ਕੌਰ ਸਿੰਘ (62) ਪੁੱਤਰ ਕਰਤਾਰ ਸਿੰਘ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਅਤੇ ਗੁਰਸੇਵਕ ਸਿੰਘ ਬਾਂਡੀ ਨੇ ਦੱਸਿਆ ਕਿ ਕਿਸਾਨ ਕੌਰ ਸਿੰਘ ਕਈ ਦਿਨਾਂ ਤੋਂ ਦਿੱਲੀ ਧਰਨੇ ਵਿੱਚ ਗਿਆ ਹੋਇਆ ਸੀ। ਲੰਘੀ ਰਾਤ ਕੌਰ ਸਿੰਘ ਨੇ ਸਾਹ ਲੈਣ ਵਿੱਚ ਤਕਲੀਫ ਦੱਸੀ ਤਾਂ ਉਸ ਨੂੰ ਸਾਥੀਆਂ ਵੱਲੋਂ ਨੇੜਲੇ ਹਸਪਤਾਲ ਤੋਂ ਦਵਾਈ ਦਿਵਾਈ ਗਈ। ਅੱਜ ਤੜਕੇ ਜਦੋਂ ਉਸ ਦੇ ਸਾਥੀਆਂ ਨੇ ਕੌਰ ਸਿੰਘ ਨੂੰ ਉਠਾਇਆ ਤਾਂ ਉਹ ਨਾ ਉੱਠਿਆ, ਜਿਸ ਤੋਂ ਬਾਅਦ ਉਸ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਸਿਰ ਅੱਠ-ਦਸ ਲੱਖ ਦੇ ਕਰੀਬ ਕਰਜ਼ਾ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੁਆਵਜ਼ਾ ਨਾ ਮਿਲਣ ਤੱਕ ਪੋਸਟ ਮਾਰਟਮ ਕਰਵਾਉਣ ਤੋਂ ਕੀਤਾ ਇਨਕਾਰ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਬਹਾਦਰਗੜ੍ਹ-ਦਿੱਲੀ ਹਾਈਵੇ ਜਾਮ ਕਰਨ ਦੀ ਦਿੱਤੀ ਧਮਕੀ ਦਿੱਤੀ ਹੈ। ਕਿਸਾਨ ਕੌਰ ਸਿੰਘ ਦੀ ਦੇਹ ਮੋਰਚਰੀ ਸਿਵਲ ਹਸਪਤਾਲ ਬਹਾਦਰਗੜ੍ਹ ਵਿਖੇ ਪਈ ਹੈ