ਪੱਤਰ ਪ੍ਰੇਰਕ
ਦੇਵੀਗੜ੍ਹ, 24 ਅਗਸਤ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਪਤਨੀ ਬੀਬੀ ਗੁਰਮੇਜ ਕੌਰ ਉਮਰ 90 ਸਾਲ ਕੁਝ ਦਿਨ ਬਿਮਾਰ ਰਹਿਣ ਉਪਰੰਤ ਅੱਜ ਸਵੇਰੇ ਸਵਰਗਵਾਸ ਹੋ ਗਏ। ਉਹ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ। ਉਨ੍ਹਾਂ ਦਾ ਸਸਕਾਰ ਅੱਜ ਪਿੰਡ ਬਹਿਰੂ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਹਰਭਜਨ ਸਿੰਘ ਕਸ਼ਮੀਰੀ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਕਿਸਾਨ ਆਗੂ ਨਰਿੰਦਰ ਸਿੰਘ ਲੇਹਲਾਂ, ਜਗਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਕਾਕੜਾ, ‘ਆਪ’ ਦੇ ਰਣਜੋਧ ਸਿੰਘ ਹਡਾਣਾ, ਹਰਪਾਲ ਸਿੰਘ, ਬੂਟਾ ਸਿੰਘ ਸ਼ਾਦੀਪੁਰ, ਜੀਤ ਸਿੰਘ ਮੀਰਪੁਰ, ਗੁਰਚਰਨ ਸਿੰਘ ਗਗਰੌਲਾ, ਗੁਰਮੇਲ ਸਿੰਘ ਬੋਸਰ, ਸੇਵਾ ਸਿੰਘ ਪਨੌਦੀਆਂ, ਰਣਜੀਤ ਸਿੰਘ ਰੁੜਕੀ, ਬਲਿਹਾਰ ਸਿੰਘ ਰੁੜਕੀ ਨੇ ਦੁੱਖ ਸਾਂਝਾ ਕੀਤਾ।