ਜਸਵੰਤ ਜੱਸ/ ਸੰਜੀਵ ਹਾਂਡਾ
ਫ਼ਰੀਦਕੋਟ/ਫ਼ਿਰੋਜ਼ਪੁਰ, 25 ਮਾਰਚ
ਫ਼ਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ ਪੀਆਰਟੀਸੀ ਦੀ ਬੱਸ ਟਾਇਰ ਫਟਣ ਕਾਰਨ ਗੋਲੇਵਾਲਾ ਪਿੰਡ ਨਜ਼ਦੀਕ ਸੇਮ ਨਾਲੇ ਵਿਚ ਜਾ ਡਿੱਗੀ। ਹਾਦਸੇ ਵਿਚ 15 ਵਿਅਕਤੀਆਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੱਸ ਦਾ ਟਾਇਰ ਫਟਣ ਨਾਲ ਬੱਸ ਬੇਕਾਬੂ ਹੋ ਗਈ ਅਤੇ ਪੁਲ ਉੱਪਰ ਗਰਿੱਲਾਂ ਨਾ ਹੋਣ ਕਾਰਨ ਇਹ ਬੱਸ ਸੇਮ ਨਾਲੇ ਵਿਚ ਡਿੱਗ ਪਈ। ਘਟਨਾ ਦੇ ਚਸ਼ਮਦੀਦ ਜਗਸੀਰ ਸਿੰਘ ਭੁੱਲਰ ਨੇ ਦੱਸਿਆ ਕਿ ਸੇਮ ਨਾਲੇ ਵਿਚ ਪਾਣੀ ਘੱਟ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ।