ਜਸਵੰਤ ਜੱਸ
ਫ਼ਰੀਦਕੋਟ, 9 ਅਪਰੈਲ
ਫ਼ਰੀਦਕੋਟ ਦੇ ਨੇੜਲੇ ਪਿੰਡ ਕਲੇਰ ਵਿਖੇ ਇੱਟਾਂ ਦੇ ਭੱਠੇ ’ਤੇ ਮਜ਼ਦੂਰ ਪਰਵਾਸੀ ਔਰਤ ਨੇ ਆਪਣੀ ਮਹੀਨੇ ਦੀ ਬੱਚੀ ਨੂੰ ਖੂਹੀ ਵਿੱਚ ਸੁੱਟ ਕੇ ਕਤਲ ਕਰ ਦਿੱਤਾ। ਫਰੀਦਕੋਟ ਪੁਲੀਸ ਨੇ ਪਰਵਾਸੀ ਮਜ਼ਦੂਰ ਸਾਇਨਾ ਦੇ ਪਤੀ ਰਾਜੂ ਦੀ ਸ਼ਿਕਾਇਤ ’ਤੇ ਕਤਲ ਦਾ ਪਰਚਾ ਦਰਜ ਕਰ ਕੇ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।