ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਸੰਯੁਕਤ ਕਿਸਾਨ ਮੋਰਚਾ ਟਿੱਕਰੀ ਬਾਰਡਰ ਦਿੱਲੀ ਵੱਲੋਂ ਇਤਿਹਾਸਕ ਪੈਪਸੂ ਮੁਜ਼ਾਰਾ ਲਹਿਰ ਦੇ ਮਹਾਨ 125 ਯੋਧਿਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਤੇ ਗਾਇਕ ਪਰਮਜੀਤ ਸਿੰਘ ਸਿੱਧੂ ਪੰਮੀ ਬਾਈ, ਅਮਰੀਕ ਸਿੰਘ ਫਫੜੇ ਭਾਈ ਕੇ ਨੇ ਦੱਸਿਆ ਕਿ ਪੈਪਸੂ ਮਜ਼ਾਰਾ ਲਹਿਰ ਦੇ ਮਹਾਨ ਯੋਧਿਆਂ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਹਰੀ ਸਿੰਘ ਧੂਤ, ਕਾਮਰੇਡ ਤਾਰਾ ਸਿੰਘ ਜਵਾਹਰਵਾਲਾ, ਸੁਖਦੇਵ ਸਿੰਘ ਦੁਗਾਲ, ਸਰਬਨ ਸਿੰਘ ਬੀਰ, ਪ੍ਰਤਾਪ ਸਿੰਘ ਬਾਗੀ ਜਖੇਪਲ, ਹਜੂਰਾ ਸਿੰਘ ਮੱਟਰਾਂ, ਰੋਣਕ ਮੱਲ, ਬੂਟਾ ਸਿੰਘ ਮਾਨਸਾ, ਘੁੰਮਣ ਸਿੰਘ ਉਗਰਾਹਾਂ, ਗੁਰਬਚਨ ਸਿੰਘ ਰਾਹੀ ਉਗਰਾਹਾਂ, ਹਰਨਾਮ ਸਿੰਘ ਚਮਕ, ਹਰਦਿੱਤ ਸਿੰਘ ਭੱਠਲ, ਬਚਨ ਸਿੰਘ ਬਖਸੀਵਾਲਾ, ਕੇਹਰ ਸਿੰਘ ਬਖਸੀਵਾਲਾ, ਕੌਰ ਸਿੰਘ ਮੌੜ, ਪ੍ਰੀਤਮ ਸਿੰਘ ਪਰਥਾ ਕਿਸ਼ਨਗੜ੍ਹ, ਦਲੀਪ ਸਿੰਘ ਮਸਤ, ਸਰਬਣ ਸਿੰਘ ਸਫੀਪੁਰ ਆਦਿ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉੱਘੇ ਗਾਇਕ ਕੰਵਰ ਗਰੇਵਾਲ ਵੀ ਪੁੱਜ ਰਹੇ ਹਨ।