ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ
ਚੋਣ ਖਰਚਾ ਅਬਜ਼ਰਵਰ ਨੇ ਹਲਕਾ ਮਲੋਟ ’ਚ ‘ਆਪ’ ਉਮੀਦਵਾਰ ਡਾ. ਬਲਜੀਤ ਕੌਰ ਦਾ ਖਰਚਾ ਰਜਿਸਟਰ ਚੈੱਕ ਕੀਤਾ ਜਿਸ ਵਿੱਚ ਚੋਣ ਪ੍ਰਚਾਰ ਦੇ ਉਦੇਸ਼ ਹਿੱਤ ਕੀਤੇ ਗਏ ਖਰਚੇ ਅਤੇ ਰਜਿਸਟਰ ਵਿੱਚ ਇੰਦਰਾਜ ਖਰਚੇ ਦਾ ਮਿਲਾਣ ਦਰੁੱਸਤ ਨਹੀਂ ਪਾਇਆ ਗਿਆ ਤੇ ਇਹ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਮਗਰੋਂ ਉਕਤ ਅਧਿਕਾਰੀ ਵੱਲੋਂ ਸਬੰਧਤ ਉਮੀਦਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਪਾਰਟੀ ਦੇ ਉਮੀਦਵਾਰ ਨੂੰ ਚੋਣ ਅਬਜ਼ਰਵਰ ਵੱਲੋਂ ਲਏ ਗਏ ਨੋਟਿਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਹਦਾਇਤ ਕੀਤੀ ਗਈ ਹੈ ਕਿ ਚੋਣਾਂ ਸਬੰਧੀ ਕੀਤੇ ਖਰਚੇ ਦਾ ਸਹੀ ਤੇ ਦਰੁੱਸਤ ਇੰਦਰਾਜ ਰਜਿਸਟਰ ਵਿੱਚ ਦਰਜ ਕਰਕੇ ਮੁੜ ਰਜਿਸਟਰ ਚੈੱਕ ਕਰਵਾਇਆ ਜਾਵੇ।