ਪੱਤਰ ਪ੍ਰੇਰਕ
ਮੋਰਿੰਡਾ, 20 ਜੂਨ
ਪੁਆਧ ਇਲਾਕੇ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੀ ਪੁਸਤਕ ‘ਆਦਿ ਜੁਗਾਦਿ ਪੁਆਧ’ ਪਰਾਗਾ ਚੌਥਾ ਦੇ ਸੰਪਾਦਕ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਪਿੰਡ ਕਾਈਨੌਰ ਪਹੁੰਚੇ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਦੱਸਿਆ ਕਿ ਪਿੰਡ ਕਾਈਨੌਰ ਦੇ ਇਤਿਹਾਸ ਬਾਰੇ ‘ਅਨੌਖੀ ਗਾਥਾ ਕਾਈਨੌਰ ਦੀ’ ਸਿਰਲੇਖ ਹੇਠ ਸਾਹਿਤਕਾਰ ਸੁਰਿੰਦਰ ਸਿੰਘ ਰਸੂਲਪੁਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਅਮਰਜੀਤ ਕੌਰ ਵੱਲੋਂ ਸਨਮਾਨ ਦੀ ਰਸਮ ਨਿਭਾਈ ਗਈ।