ਦਸਵੀਂ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਦੀ ਝੰਡੀ : The Tribune India

ਦਸਵੀਂ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਦੀ ਝੰਡੀ

ਫਰੀਦਕੋਟ ਦੀਆਂ ਗਗਨਦੀਪ ਤੇ ਨਵਜੋਤ ਕੌਰ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੀਆਂ

ਦਸਵੀਂ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਦੀ ਝੰਡੀ

ਗਗਨਦੀਪ ਕੌਰ, ਨਵਜੋਤ ਕੌਰ, ਹਰਮਨਦੀਪ ਕੌਰ

ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 26 ਮਈ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਕੁੜੀਆਂ ਨੇ ਬਾਜ਼ੀ ਮਾਰਦਿਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਸਿੱਖਿਆ ਬੋਰਡ ਦੇ ਉਪ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਗਗਨਦੀਪ ਕੌਰ ਨੇ 100 ਫੀਸਦੀ (650/650) ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਇਸੇ ਸਕੂਲ ਦੀ ਨਵਜੋਤ ਨੇ 648 ਅੰਕ (99.69 ਫੀਸਦੀ) ਲੈ ਕੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮੰਢਾਲੀ (ਮਾਨਸਾ) ਦੀ ਹਰਮਨਦੀਪ ਕੌਰ ਨੇ 646 ਅੰਕ (99.38 ਫੀਸਦੀ) ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਪਹਿਲੇ 10 ਸਥਾਨਾਂ ’ਤੇ ਲੜਕੀਆਂ ਹੀ ਕਾਬਜ਼ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਖ਼ਰਲੇ ਸਥਾਨਾਂ ਉਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਸਵੀਂ ਦੀ ਪ੍ਰੀਖਿਆ 2 ਲੱਖ 81 ਹਜ਼ਾਰ 327 ਵਿਦਿਆਰਥੀਆਂ ਨੇ ਦਿੱਤੀ ਸੀ ਜਿਨ੍ਹਾਂ ’ਚੋਂ 2 ਲੱਖ 74 ਹਜ਼ਾਰ 400 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਪਾਸ ਪ੍ਰਤੀਸ਼ਤਤਾ 97.54 ਫੀਸਦੀ ਰਹੀ ਹੈ। ਸਰਕਾਰੀ ਸਕੂਲਾਂ ਦੇ 1 ਲੱਖ 89 ਹਜ਼ਾਰ 211 ’ਚੋਂ 1 ਲੱਖ 84 ਹਜ਼ਾਰ 974 ਬੱਚੇ ਪਾਸ ਹੋਏ ਹਨ ਜਦਕਿ ਪ੍ਰਾਈਵੇਟ ਸਕੂਲਾਂ ਦੇ 92 ਹਜ਼ਾਰ 116 ’ਚੋਂ 89,426 ਪਾਸ ਹੋਏ ਹਨ, 653 ਵਿਦਿਆਰਥੀ ਫੇਲ੍ਹ ਹੋਏ ਹਨ ਜਦੋਂਕਿ 6171 ਜਣਿਆਂ ਦੀ ਕੰਪਾਰਟਮੈਂਟ ਆਈ ਹੈ। ਤਕਨੀਕੀ ਕਾਰਨਾਂ ਕਰ ਕੇ 103 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਓਪਨ ਸਕੂਲ ਪ੍ਰਣਾਲੀ ਤਹਿਤ 9469 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ ’ਚੋਂ 7505 ਪਾਸ ਹੋਏ ਹਨ। ਵਾਈਸ ਚੇਅਰਮੈਨ ਡਾ. ਭਾਟੀਆ ਨੇ ਕਿਹਾ ਕਿ ਇਸ ਵਰ੍ਹੇ ਪੇਂਡੂ ਖੇਤਰ ਦਾ ਨਤੀਜਾ ਵੀ ਸ਼ਹਿਰੀ ਖੇਤਰ ਨਾਲੋਂ ਵਧੀਆ ਰਿਹਾ ਹੈ। ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਨਤੀਜਾ ਐਲਾਨੇ ਜਾਣ ਉਪਰੰਤ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਡਿਜੀਲਾਕਰ ’ਤੇ ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਉਨ੍ਹਾਂ ਦੇ ਸਰਟੀਫਿਕੇਟ ਸਬੰਧਤ ਸਕੂਲਾਂ ਨੂੰ ਖ਼ੇਤਰੀ ਦਫ਼ਤਰਾਂ ਰਾਹੀਂ ਭੇਜ ਦਿੱਤੇ ਜਾਣਗੇ। ਅੱਜ ਐਲਾਨੇ ਨਤੀਜੇ ਸਬੰਧੀ ਪੂਰੇ ਵੇਰਵੇ ਭਲਕੇ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਕਰਵਾਏ ਜਾਣਗੇ।

ਪ੍ਰੀਖਿਆ ’ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸਵੀਂ ਜਮਾਤ ਦੀ ਪ੍ਰੀਖਿਆ ’ਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ‘ਧੀਆਂ ਦਾ ਯੁੱਗ‘ ਹੈ ਕਿਉਂਕਿ ਵਿਦਿਆਰਥਣਾਂ ਆਪਣੇ ਨਿਵੇਕਲੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਮਾਣ ਵਧਾ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਜਲਦੀ ਹੀ 51,000 ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜਿੱਥੇ ਲੜਕੀਆਂ ਨੂੰ ਬਹੁਤ ਲਾਭ ਹੋਇਆ ਹੈ, ਉੱਥੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਉਨ੍ਹਾਂ ਨੂੰ ਵੱਧ ਅਖਤਿਆਰ ਦੇਣ ਦਾ ਰਾਹ ਪੱਧਰਾ ਹੋ ਰਿਹਾ ਹੈ। -ਟਨਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਕੇਂਦਰ ਸਰਕਾਰ ਵੱਲੋਂ ਡਿਜੀਟਲ ਇੰਡੀਆ ਬਿੱਲ ਦਾ ਖਰੜਾ ਤਿਆਰ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਜੇਲ੍ਹ ਵਿਭਾਗ ’ਚ ਨਵੇਂ ਭਰਤੀ ਵਾਰਡਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਛੇੜਛਾੜ ਦੀ ਘਟਨਾ ਦੇ ਦ੍ਰਿਸ਼ ਮੁੜ ਰਚੇ; ਵਿਨੇਸ਼ ਫੋਗਾਟ ਵੱਲੋਂ ਮੀਡੀਆ ਰਿਪ...

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਵੀ ਧਮਕੀ ਮਿਲਣ ਦਾ ਕੀਤਾ ਦਾਅਵਾ; ਸੁਪ੍ਰਿ...

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਅਪਰਾਧਿਕ ਦੋਸ਼ਾਂ ’ਚ ਘਿਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ

ਸ਼ਹਿਰ

View All