ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਨਿਯੁਕਤ ਕੀਤੇ ਗਏ ਹਿਸਾਬ, ਅੰਗਰੇਜ਼ੀ ਤੇ ਸਾਇੰਸ ਦੇ 2392 ਸਕੂਲ ਅਧਿਆਪਕਾਂ ਨੇ ਪਹਿਲਾਂ ਤੋਂ ਹੀ ਕਾਰਜਸ਼ੀਲ ਜਥੇਬੰਦੀ ‘2392 ਅਧਿਆਪਕ ਯੂਨੀਅਨ ਪੰਜਾਬ’ ਦਾ ਢਾਂਚਾ ਗਠਿਤ ਕੀਤਾ ਹੈ। ‘ਬੇਰੁਜ਼ਗਾਰ ਅਧਿਆਪਕ ਯੂਨੀਅਨ’ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਯੁੱਧਜੀਤ ਸਿੰਘ ਬਠਿੰਡਾ ਨੂੰ ਇਸ ਜਥੇਬੰਦੀ ਦਾ ਸੂਬਾਈ ਪ੍ਰਧਾਨ ਚੁਣਿਆ ਗਿਆ ਹੈ। ਯੂਨੀਅਨ ਦੇ ਸੂਬਾਈ ਪ੍ਰੱੈਸ ਸਕੱਤਰ ਅਮਨਦੀਪ ਸਿੰਘ ਜਖੇਪਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਜਨਰਲ ਸਕੱਤਰ, ਵਿਸ਼ਵ ਭਾਨੂ ਸ਼ਰਮਾ ਨੂੰ ਮੀਤ ਪ੍ਰਧਾਨ ਤੇ ਸੰਜੀਵ ਕੁਮਾਰ ਨੂੰ ਖ਼ਜ਼ਨਾਚੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜਗਦੀਸ਼ ਕੁਮਾਰ ਮੁਕਤਸਰ, ਖੁਸ਼ੀ ਰਾਮ ਫ਼ਰੀਦਕੋਟ, ਜਸਵੰਤ ਸਿੰਘ, ਲਵਪ੍ਰੀਤ ਸਿੰਘ ਬਰਨਾਲਾ, ਸੰਦੀਪ ਜਖੇਪਲ ਸੰਗਰੂਰ, ਵਰਿੰਦਰ ਮਾਨਸਾ, ਓਮ ਪ੍ਰਕਾਸ਼ ਜਲੰਧਰ, ਸੰਦੀਪ ਕੌਰ ਮੁਹਾਲੀ ਅਤੇ ਰਾਜ ਰਾਣੀ ਬਠਿੰਡਾ ਨੂੰ ਮੈਂਬਰ ਨਿਯੁਕਤ ਕੀਤਾ ਹੈ।