ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 17 ਫਰਵਰੀ
ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਦਿਆਂ ਕੁੱਲ 23 ਵਾਰਡਾਂ ਵਿਚੋਂ 19 ਵਾਰਡਾਂ ’ਚ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨੇ ਕਾਂਗਰਸ ਦੇ ਜੇਤੂ ਉਮੀਦਵਾਰਾਂ ਦਾ ਸਨਮਾਨ ਕੀਤਾ। ਵਾਰਡ 1 ਤੋਂ ਕਾਂਗਰਸ ਦੀ ਬਲਜਿੰਦਰ ਕੌਰ, ਵਾਰਡ 2 ਤੋਂ ਅਮਰਦੀਪ ਸਿੰਘ ਬੈਨੀਪਾਲ, 4 ਤੋਂ ਚਰਨਜੀਵ ਸ਼ਰਮਾ, 5 ਤੋਂ ਕੌਸ਼ੱਲਿਆ ਸ਼ਰਮਾ, 6 ਤੋਂ ਜਗਜੀਤ ਸਿੰਘ ਕੋਕੀ, 8 ਤੋਂ ਅਰਵਿੰਦਰ ਸਿੰਘ, 10 ਤੋਂ ਗੁਲਸ਼ਨ ਰਾਏ ਬੌਬੀ, 11 ਤੋਂ ਪ੍ਰਵੀਨ ਕੁਮਾਰੀ, 14 ਤੋਂ ਅਸ਼ੋਕ ਕੁਮਾਰ ਸੂਦ, 15 ਤੋਂ ਬਲਜਿੰਦਰ ਕੌਰ, 16 ਤੋਂ ਨਰਿੰਦਰ ਕੁਮਾਰ, 17 ਤੋਂ ਰੀਟਾ ਰਾਣੀ, 18 ਤੋਂ ਪਵਨ ਕਾਲੜਾ, 19 ਤੋਂ ਆਨੰਦ ਮੋਹਨ, 20 ਤੋਂ ਯਸ਼ਪਾਲ ਲਹੌਰੀਆ, 21 ਤੋਂ ਅਮਰਜੀਤ ਕੌਰ ਅਤੇ 22 ਤੋਂ ਵਿਸਾਖੀ ਰਾਮ ਜਿੱਤੇੇ ਜਦੋਂਕਿ ਵਾਰਡ ਨੰਬਰ 7 ਤੋਂ ਮਨੀਸ਼ ਰਾਣੀ ਅਤੇ 12 ਤੋਂ ਗੁਰਪ੍ਰੀਤ ਸਿੰਘ ਲਾਲੀ ਚੋਣਾਂ ਤੋਂ ਪਹਿਲਾ ਹੀ ਵਗ਼ੈਰ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਹਨ। ਇਸ ਮੌਕੇ ਵਿਧਾਇਕ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ, ਜ਼ਿਲ੍ਹਾ ਪ੍ਰਧਾਨ ਸ਼ੁਭਾਸ਼ ਸੂਦ ਹਾਜ਼ਰ ਸਨ। ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 3 ਤੋਂ ਦਵਿੰਦਰ ਕੌਰ, 9 ਤੋਂ ਹਰਵਿੰਦਰ ਕੌਰ ਅਤੇ 13 ਤੋਂ ਆਸ਼ਾ ਰਾਣੀ ਜੇਤੂ ਰਹੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ਼ ਇੱਕ ਉਮੀਦਵਾਰ ਵਾਰਡ ਨੰਬਰ 23 ਵਿਚੋਂ ਜੇਤੂ ਰਿਹਾ।
ਬਸੀ ਪਠਾਣਾਂ ਕੌਂਸਲ ’ਚ ਕਾਂਗਰਸ ਦੇ 9 ਉਮੀਦਵਾਰ ਜੇਤੂ
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਫ਼ਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ। ਬੱਸੀ ਪਠਾਣਾਂ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ ਕਾਂਗਰਸ ਨੂੰ 9, ਅਕਾਲੀ ਦਲ ਨੂੰ 2, ਆਮ ਆਦਮੀ ਪਾਰਟੀ ਨੂੰ ਇੱਕ ਅਤੇ 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਵਿੰਦਰ ਰਿੰਕੂ ਨੇ ਵਾਰਡ ਨੰਬਰ 14 ਵਿੱਚੋਂ ਜਿੱਤ ਹਾਸਲ ਕੀਤੀ। ਕਾਂਗਰਸ ਪਾਰਟੀ ਨੂੰ ਵਾਰਡ 2,3,4,5,6,10, 11, 14 ਅਤੇ 15 ਵਿੱਚ ਜਿੱਤ ਪ੍ਰਾਪਤ ਹੋਈ ਜਦੋਂਕਿ ਵਾਰਡ ਨੰਬਰ 1 ਅਤੇ 12 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ 8 ਵਿੱਚ ਰਾਜ ਕੁਮਾਰ ਪੁਰੀ ਆਮ ਆਦਮੀ ਪਾਰਟੀ ਇਕਲੌਤੇ ਜੇਤੂ ੳਮੀਦਵਾਰ ਰਹੇ ਜਦੋਂ ਕਿ ਵਾਰਡ ਨੰਬਰ 7, 11 ਅਤੇ 12 ਵਿੱਚੋਂ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ। ਸਾਬਕਾ ਕੌਂਸਲਰਾਂ ਵਿੱਚ ਰਜਨੀ ਬਾਲਾ ਅਤੇ ਪਰਵਿੰਦਰ ਸਿੰਘ ਸੱਲ੍ਹ ਚੋਣ ਜਿੱਤੇ।